ਮਾਂ ਤੇ ਲਿਖੀ ਇਹ ਕਵਿਤਾ ਪੜ੍ਹ ਬਦਲ ਜਾਵੋਗੇ ਤੁਸੀਂ

by mediateam

ਟੋਰਾਂਟੋ ( NRI MEDIA )

ਮਾਂ ਤੇ ਹੁਣ ਤਕ ਲੱਖਾਂ ਕਵਿਤਾਵਾਂ ਲਿਖਿਆ ਗਈਆਂ ਹਨ , ਉਸ ਦੇ ਬਾਰੇ ਕਿਸੇ ਸਤਰਾਂ ਵਿੱਚ ਉਸ ਦਾ ਗੁਣਗਾਣ ਕਰਨਾ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਕਈ ਕਵੀਆਂ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ ਲਿਖਣ ਦੀ ਕੋਸ਼ਿਸ਼ ਕੀਤੀ , ਅਜਿਹੀ ਹੀ ਇਕ ਕਵਿਤਾ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ - 



ਮਾਂ ਹੈ 

ਤਾਂ ਸਿਰ ਤੇ ਛਾਂ ਹੈ 

ਹੋਵੇ ਦੁੱਖ ਭਾਵੇਂ ਜਿੰਨੇ ਪਰ ਉਹ ਹਰ ਥਾਂ ਹੈ 


ਹੋ ਜਾਂਦਾ ਹਨੇਰਾ 

ਜਦ ਮਾਂ ਦਾ ਸਾਇਆ ਨਹੀਂ ਹੁੰਦਾ 

ਕਰਦਾ ਧੋਖਾ ਜੋ , 

ਉਹ ਮਾਂ ਦਾ ਜਾਇਆ ਨਹੀਂ ਹੁੰਦਾ 


ਲੱਖ ਹੋਣਗੇ ਕਰਜ਼ੇ ਭਾਵੇਂ ਸਿਰ ਤੇ 

ਸਮਾਂ ਆਉਣ ਤੇ ਲੱਥ ਹੀ ਜਾਂਦੇ ਨੇ ,

ਤੇ ਇਕ ਮਾਂ ਦਾ ਕਰਜ਼ਾ,

ਜੋ ਸਿਰੋਂ ਲਾਇਆ ਨਹੀਓਂ ਜਾਂਦਾ


ਰੁੱਸੇ ਯਾਰ ਵੈਲੀ 

ਤਾਂ ਝਟ ਮਨਾਉਣ ਜਾਂਦੇ ਹਾਂ

ਜਦ ਰੁੱਸੀ ਹੋਵੇ ਮਾਂ 

ਸਾਥੋਂ ਮਨਾਇਆ ਨਹੀਓਂ ਜਾਂਦਾ 


ਸਾਡੇ ਕਹਿਣ ਤੋਂ ਪਹਿਲਾ ,

ਸਭ ਸ਼ੌਂਕ ਪੁਗਾਉਂਦੀ ਰਹੀ 

ਆਵੇ ਸਮਾਂ ਤਾਂ

ਸਾਥੋਂ ਪੁਗਾਇਆ ਨਹੀਓਂ ਜਾਂਦਾ 


ਛਾਵੇਂ ਕਰ ਆਪ ,

ਤੱਤੀਆਂ ਹਵਾਵਾਂ ਨਾਲ ਲੜਦੀ ਰਹੀ 

ਰੋਂਦਾ ਦੇਖ 

ਲੁੱਕ ਹੌਕੇ ਜਹੇ ਭਰਦੀ ਰਹੀ 


ਸਾਡੇ ਸੁੱਖਾ ਲਈ ਮਰਦੀ

ਤੇ ਕੀਤੀ ਹਰ ਸਮੇਂ ਅਰਦਾਸ 


ਆਵੇ ਬੁਢਾਪਾ 

ਤਾਂ ਸਾਥੋਂ ਹੁੰਦੀ ਨਹੀਂ ਬਰਦਾਸ਼ਤ ..... 

ਤਾਂ ਸਾਥੋਂ ਹੁੰਦੀ ਨਹੀਂ ਬਰਦਾਸ਼ਤ .....


POEM BY ਤਰੁਣ 

More News

NRI Post
..
NRI Post
..
NRI Post
..