ਓਂਟਾਰੀਓ (ਵਿਕਰਮ ਸਹਿਜਪਾਲ) : ਵੈਸੇ ਤਾਂ ਹਰ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ਜਾਣ ਦੇ ਸੁਪਨਾ ਲੈਂਦਾ ਹੈ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਈ ਹੀਲੇ ਵੀ ਕਰਦਾ ਰਹਿੰਦਾ ਹੈ। ਪਰ ਕੁਝ ਹੀ ਲੋਕ ਹੁੰਦੇ ਹਨ ਜੋ ਆਪਣੀ ਸਖ਼ਤ ਮਿਹਨਤ ਸਦਕਾ ਹੀ ਸੁਪਨਿਆਂ ਦੇ ਇਸ ਮੁਲਕ ਦੀ ਸੈਰ ਕਰ ਪਾਉਂਦਾ ਹੈ। ਪੰਜਾਬ ਵਿਚ ਮੁੰਡੇ-ਕੁੜੀਆਂ ਕੈਨੇਡਾ ਜਾਣ ਦਾ ਸੁਪਨਾ ਲੈ ਕੇ ਲੰਬੀਆਂ ਲਾਈਨਾਂ ਵਿਚ ਧੱਕੇ ਖਾਂਦੇ ਹਨ ਅਤੇ ਆਪਣੇ ਮਾ-ਪਿਓ ਦੇ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ। ਅਜਿਹੇ ਵਿਚ ਕੈਨੇਡਾ ਵਲੋਂ ਸੈਲਾਨੀਆਂ ਸਬੰਧੀ ਇਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿਚ ਕੈਨੇਡਾ ਆਉਣ ਵਾਲਿਆਂ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ।
ਇਸ ਰਿਪੋਰਟ ਮੁਤਾਬਕ ਬੀਤੇ ਸਾਲ ਕੈਨੇਡਾ ਜਾਣ ਵਾਲੇ ਲੋਕਾਂ ਦਾ ਤਾਂ ਜਿਵੇਂ ਇਥੇ ਹੜ੍ਹ ਹੀ ਆ ਗਿਆ। ਸੈਲਾਨੀਆਂ ਦੀ ਇੰਨੀ ਜ਼ਿਆਦਾ ਗਿਣਤੀ ਕਾਰਨ ਕੈਨੇਡੀਅਨ ਸੈਰ-ਸਪਾਟਾ ਮੰਤਰਾਲੇ ਨੂੰ ਕਾਫੀ ਫਾਇਦਾ ਹੋਇਆ, ਕਿਉਂਕਿ ਬੀਤੇ ਸਾਲ ਸੈਲਾਨੀਆਂ ਦੀ ਗਿਣਤੀ ਪਹਿਲੀ ਵਾਰ 2 ਕਰੋੜ 10 ਲੱਖ ਦਾ ਅੰਕੜਾ ਪਾਰ ਕਰ ਗਈ।
ਭਾਰਤ ਤੋਂ ਕੈਨੇਡਾ ਪੁੱਜੇ ਸੈਲਾਨੀਆਂ ਦੀ ਗਿਣਤੀ ਤਕਰੀਬਨ 2 ਲੱਖ 70 ਹਜ਼ਾਰ ਦਰਜ ਕੀਤੀ ਗਈ ਜੋ 2017 ਦੇ ਮੁਕਾਬਲੇ 7 ਫੀਸਦੀ ਜ਼ਿਆਦਾ ਹੈ। ਭਾਰਤ ਤੋਂ ਵੱਡੀ ਗਿਣਤੀ ਵਿਚ ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਕੈਨੇਡਾ। ਬੀਤੇ ਕੁਝ ਸਾਲਾਂ ਵਿਚ ਦੇਖਿਆ ਗਿਆ ਹੈ ਕਿ ਯਾਤਰੀਆਂ ਵਿਚ ਘੁੰਮਣ ਲਈ ਕੈਨੇਡਾ ਸਭ ਤੋਂ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।
ਕੈਨੇਡਾ 2025 ਤੱਕ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਵਿਚ ਸ਼ੁਮਾਰ ਹੋ ਜਾਵੇਗਾ, ਜਦੋਂ ਕਿ 2021 ਤੱਕ ਕੈਨੇਡਾ ਵਿਚ ਸੈਲਾਨੀਆਂ ਦੀ ਗਿਣਤੀ 30 ਫੀਸਦੀ ਤੱਕ ਵਧ ਜਾਵੇਗੀ।



