ਕਿਊਬਿਕ ਸਿਟੀ , 22 ਅਕਤੂਬਰ ( NRI MEDIA )
ਕਿਊਬਿਕ ਸੂਬਾ ਫੈਡਰਲ ਚੋਣਾਂ ਲਈ ਇੱਕ ਅਹਿਮ ਸੂਬਾ ਹੈ ਕਿਉਂਕਿ ਇੱਥੋਂ ਹਾਊਸ ਆਫ਼ ਕਾਮਨਸ ਦੀਆਂ 78 ਸੀਟਾਂ ਆਉਂਦੀਆਂ ਹਨ ਇਹ ਚੋਣਾਂ ਕਿਊਬਿਕ ਦੇ ਵਿੱਚ ਕਈ ਵੱਡੇ ਮੁੱਦਿਆਂ ਨੂੰ ਲੈ ਕੇ ਹੋਈਆਂ ਸਨ ਜਿਨ੍ਹਾਂ ਉੱਤੇ ਹੁਣ ਲੋਕਾਂ ਨੇ ਆਪਣਾ ਜਨਾਦੇਸ਼ ਸਿਆਸੀ ਪਾਰਟੀਆਂ ਦੇ ਸਾਹਮਣੇ ਰੱਖਿਆ ਹੈ ਇਥੋਂ ਲਿਬਰਲ ਪਾਰਟੀ ਨੂੰ 35 ਸੀਟਾਂ ਪ੍ਰਾਪਤ ਹੋਈਆਂ ਹਨ ਉੱਥੇ ਹੀ ਬਲਾਕ ਕਿਉਬਿਕਸ ਪਾਰਟੀ ਨੇ ਸਭ ਨੂੰ ਹੈਰਾਨ ਕਰਦੇ ਹੋਏ 32 ਸੀਟਾਂ ਪ੍ਰਾਪਤ ਕੀਤੀਆਂ ਹਨ ਉਨ੍ਹਾਂ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵੀ 10 ਸੀਟਾਂ ਕੱਢਣ ਦੇ ਵਿੱਚ ਕਾਮਯਾਬ ਰਹੀ ਹੈ ਜੇ ਗੱਲ ਕਰੀਏ ਐਨਡੀਪੀ ਤਾਂ ਜਗਮੀਤ ਸਿੰਘ ਦੀ ਪਾਰਟੀ ਨੂੰ ਇੱਥੋਂ ਇੱਕ ਸੀਟ ਪ੍ਰਾਪਤ ਹੋਈ ਹੈ ਹਾਲਾਂਕਿ ਉਹ ਆਪਣਾ ਜਨਅਧਾਰ ਵਧਾਉਣ ਵਿਚ ਸਫਲ ਸਾਬਤ ਹੋਏ ਹਨ |
ਕਿਊਬਿਕ ਸੂਬੇ ਵਿੱਚ ਇਸ ਵਾਰ ਧਾਰਮਿਕ ਪਹਿਰਾਵੇ ਨੂੰ ਲੈ ਕੇ ਆਇਆ ਗਿਆ ਬਿੱਲ 21 ਬਹੁਤ ਹੀ ਮਹੱਤਵਪੂਰਨ ਸੀ ਜਿਸ ਉੱਤੇ ਲਗਾਤਾਰ ਬਹਿਸਬਾਜ਼ੀ ਹੋਈ ਅਤੇ ਲੋਕਾਂ ਨੇ ਉਸ ਉੱਤੇ ਹੁਣ ਵੋਟਿੰਗ ਦੇ ਰੂਪ ਵਿਚ ਆਪਣਾ ਪੱਖ ਰੱਖਿਆ ਹੈ |



