ਵੱਖ-ਵੱਖ ਬੂਥਾਂ ‘ਤੇ EVM ਖ਼ਰਾਬ ਹੋਣ ’ਤੇ ਬੋਲੇ ਰਾਘਵ ਚੱਢਾ, ਟਵੀਟ ਰਾਹੀਂ ਲੋਕ ਨੂੰ ਕੀਤੀ ਇਹ ਅਪੀਲ

by jaskamal

ਨਿਊਜ਼ ਡੈਸਕ : ਪੰਜਾਬ 'ਚ ਅੱਜ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਸਾਰੇ ਸਿਆਸਤਦਾਨ ਆਪਣੇ ਪਰਿਵਾਰਾਂ ਸਮੇਤ ਵੋਟਾਂ ਪਾ ਕੇ ਆ ਰਹੇ ਹਨ। ਚੋਣਾਂ ਦੌਰਾਨ ਕਈਂ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖ਼ਰਾਬ ਹੋ ਗਈਆਂ, ਜਿਸ ਕਾਰਨ ਵੋਟਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਿੰਗ ਮਸ਼ੀਨਾਂ ਖ਼ਰਾਬ ਹੋ ਜਾਣ ਦੇ ਸਬੰਧ ’ਚ ਰਾਘਵ ਚੱਢਾ ਨੇ ਟਵਿੱਟ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ।

ਰਾਘਟ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਅਟਾਰੀ ਏਸੀ ਬੂਥ ਨੰ.3, ਅਟਾਰੀ ਏਸੀ ਬੂਥ ਨੰ.197, ਅਟਾਰੀ ਏਸੀ ਬੂਥ ਨੰ.103, ਫਗਵਾੜਾ ਏਸੀ ਬੂਥ ਨੰ.119, ਨਿਹਾਲ ਸਿੰਘਵਾਲਾ ਏਸੀ ਬੂਥ ਨੰ.13 ਇੱਥੇ ਈ.ਵੀ.ਐੱਮ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ। ਰਾਘਵ ਚੱਢਾ ਵੱਲੋਂ ਟਵੀਟ ਕਰਕੇ ਉਕਤ ਵੋਟਿੰਗ ਮਸ਼ੀਨਾਂ ਨੂੰ ਤੁਰੰਤ ਚੈੱਕ ਕਰਨ ਦੀ ਅਪੀਲ ਕੀਤੀ ਤਾਂਕਿ ਵੋਟਾਂ ਸੁਚਾਰੂ ਢੰਗ ਨਾਲ ਪੈ ਸਕਣ।