ਰਾਜੀਵ ਕੁਮਾਰ ਬਣੇ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ, 15 ਮਈ ਨੂੰ ਸੰਭਾਲਣਗੇ ਅਹੁਦਾ

by jaskamal

ਨਿਊਜ਼ ਦੇਖ (ਰਿੰਪੀ ਸ਼ਰਮਾ): ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੋਣਗੇ। ਉਹ 15 ਮਈ ਨੂੰ ਅਹੁਦਾ ਸੰਭਾਲਣਗੇ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਰਾਜੀਵ ਕੁਮਾਰ ਨੀਤੀ ਆਯੋਗ ਦੇ ਉਪ ਚੇਅਰਮੈਨ ਰਹੇ ਹਨ। ਅਪ੍ਰੈਲ 'ਚ ਹੀ ਉਨ੍ਹਾਂ ਨੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਾਜੀਵ ਕੁਮਾਰ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੀ ਥਾਂ ਲੈਣਗੇ।

। 2014 ਵਿੱਚ ਪਹਿਲੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ, ਮੋਦੀ ਸਰਕਾਰ ਨੇ ਯੋਜਨਾ ਕਮਿਸ਼ਨ ਦਾ ਨਾਂ ਬਦਲ ਕੇ ਨੀਤੀ ਆਯੋਗ ਰੱਖ ਦਿੱਤਾ। ਫਿਰ ਅਰਵਿੰਦ ਪਨਗੜੀਆ ਨੂੰ ਨੀਤੀ ਆਯੋਗ ਦਾ ਪਹਿਲਾ ਡਿਪਟੀ ਚੇਅਰਮੈਨ ਬਣਾਇਆ ਗਿਆ।