ਰਾਨਿਲ ਵਿਕ੍ਰਮਸਿੰਘੇ ਹੋਣਗੇ ਸ਼੍ਰੀਲੰਕਾ ਦੇ ਨਵੇਂ Prime Minister

by jaskamal

ਨਿਊਜ਼ ਡੈਸਕ : ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨੂੰ ਇਕ ਵਾਰ ਫਿਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਉਹ ਪੰਜਵੀਂ ਵਾਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ ਹਨ। ਅਕਤੂਬਰ 2018 ’ਚ ਉਨ੍ਹਾਂ ਨੂੰ ਤਤਕਾਲੀ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਹਾਲਾਂਕਿ ਦੋ ਮਹੀਨਿਆਂ ਬਾਅਦ ਸਿਰੀਸੇਨਾ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਬਹਾਲ ਕਰ ਦਿੱਤਾ ਗਿਆ ਸੀ। ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਯੂਨਾਈਟਿਡ ਨੈਸ਼ਨਲ ਪਾਰਟੀ ਨੇ 2020 ’ਚ ਪਿਛਲੀਆਂ ਸੰਸਦੀ ਚੋਣਾਂ ’ਚ ਸਿਰਫ ਇਕ ਸੀਟ ਜਿੱਤੀ ਸੀ।

73 ਸਾਲਾ ਯੂ.ਐੱਨ.ਪੀ. ਨੇਤਾ ਨੇ ਬੁੱਧਵਾਰ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨਾਲ ਗੱਲ ਕੀਤੀ ਸੀ। ਉਥੇ ਹੀ ਸ਼੍ਰੀਲੰਕਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ, ਉਨ੍ਹਾਂ ਦੇ ਬੇਟੇ ਨਮਲ ਰਾਜਪਕਸ਼ੇ ਤੇ 15 ਹੋਰ ਲੋਕਾਂ ਦੇ ਦੇਸ਼ ਛੱਡਣ ’ਤੇ ਰੋਕ ਲਾ ਦਿੱਤੀ।

More News

NRI Post
..
NRI Post
..
NRI Post
..