ਨਾਬਾਲਗ ਕੁੜੀ ਨਾਲ 2 ਦਿਨ ਤੱਕ ਕੀਤਾ ਜ਼ਬਰ – ਜਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੇ ਜੋ ਕੁਲੀ ਦਾ ਕੰਮ ਕਰਦਾ ਹੈ ਉਸ ਨੇ 15 ਸਾਲਾ ਨਾਬਾਲਗ ਕੁੜੀ ਨੂੰ ਦੋ ਦਿਨ ਹੋਟਲ 'ਚ ਰੱਖ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ।

ਪੀੜਤ ਕੁੜੀ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਉਸ ਦੀ ਘਰ ’ਚ ਲੜਾਈ ਹੋ ਗਈ। ਉਸ ਸਮੇਂ ਦੋਸ਼ੀ, ਜੋ ਉਸ ਦੇ ਘਰ ਆਉਂਦਾ-ਜਾਂਦਾ ਸੀ। ਨਾਨਕੇ ਛੱਡਣ ਦਾ ਕਹਿ ਕੇ ਦੋਸ਼ੀ ਉਸ ਨੂੰ ਅੰਮ੍ਰਿਤਸਰ ਦੇ ਇਕ ਹੋਟਲ 'ਚ ਲੈ ਗਿਆ।

ਹੋਟਲ ਦੇ ਕਮਰੇ ’ਚ ਬੰਦ ਕਰਕੇ ਦੋਸ਼ੀ ਨੇ ਉਸ ਨਾਲ 2 ਦਿਨ ਤੱਕ ਬਲਾਤਕਾਰ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ