ਮਾਪਿਆਂ ਲਈ ਰਾਹਤ : ਸੂਮੀ ‘ਚ ਫਸੇ ਭਾਰਤੀ ਵਿਦਿਆਰਥੀਆਂ ਲਈ ਖੁੱਲ੍ਹਿਆ ਲਾਂਘਾ

by jaskamal

ਨਿਊਜ਼ ਡੈਸਕ : ਯੂਕਰੇਨ ਦੇ ਸੂਮੀ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਸੁਰੱਖਿਅਤ ਲਾਂਘੇ ਦੀ ਘਾਟ 'ਤੇ ਭਾਰਤ ਵੱਲੋਂ ਚਿੰਤਾ ਜ਼ਾਹਰ ਕਰਨ ਤੋਂ ਇਕ ਦਿਨ ਬਾਅਦ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਮਨੁੱਖੀ ਕੋਰੀਡੋਰ ਮੰਗਲਵਾਰ ਨੂੰ ਖੁੱਲ੍ਹੇਗਾ। ਵੇਰੇਸ਼ਚੁਕ ਨੇ ਕਿਹਾ ਕਿ ਅੱਜ ਸੂਮੀ ਸ਼ਹਿਰ ਲਈ ਇਕ ਮਾਨਵਤਾਵਾਦੀ ਗਲਿਆਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੱਥ 'ਤੇ ਅਧਿਕਾਰਤ ਤੌਰ 'ਤੇ ਰੂਸੀ ਰੱਖਿਆ ਮੰਤਰਾਲੇ ਨੇ ਆਈਸੀਆਰਸੀ ਨੂੰ ਇਕ ਪੱਤਰ 'ਚ ਸਹਿਮਤੀ ਦਿੱਤੀ ਹੈ। ਯਾਨੀ ਕਿ ਮਾਨਵਤਾਵਾਦੀ ਗਲਿਆਰਾ ਖੋਲ੍ਹਣ ਲਈ ਰੈੱਡ ਕਰਾਸ ਤੇ ਅਸੀਂ ਦੋਵਾਂ ਨਾਲ ਸਹਿਮਤੀ ਪ੍ਰਗਟਾਈ ਗਈ ਸੀ, ਸਾਡੇ ਕੋਲ ਦਸਤਾਵੇਜ਼ੀ ਸਬੂਤ ਵੀ ਹਨ। 

ਮੀਡੀਆ ਰਿਪੋਰਟ ਦੇ ਅਨੁਸਾਰ ਭਾਰਤ ਤੇ ਚੀਨ ਦੇ ਨਾਗਰਿਕਾਂ ਸਮੇਤ ਸਾਰੇ ਨਾਗਰਿਕਾਂ ਨੂੰ ਸੂਮੀ ਤੋਂ ਪੋਲਟਾਵਾ ਪਹੁੰਚਾਇਆ ਜਾਵੇਗਾ। ਸੂਮੀ 'ਚ 500 ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਰੂਸ ਵੱਲੋਂ ਸੂਮੀ 'ਚ ਅਸਥਾਈ ਜੰਗਬੰਦੀ ਤੇ ਮਾਨਵਤਾਵਾਦੀ ਗਲਿਆਰੇ ਦੇ ਐਲਾਨ ਦੇ ਬਾਵਜੂਦ ਵਿਦਿਆਰਥੀਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਵੇਰੇਸ਼ਚੁਕ ਨੇ ਸਵੇਰੇ 7 ਵਜੇ (ਸਥਾਨਕ ਸਮੇਂ) 'ਤੇ ਜੰਗਬੰਦੀ ਦੀ ਘੋਸ਼ਣਾ ਕੀਤੀ ਤਾਂ ਜੋ ਲੋਕ ਸੂਮੀ ਨੂੰ ਮਾਨਵਤਾਵਾਦੀ ਗਲਿਆਰੇ ਰਾਹੀਂ ਛੱਡ ਸਕਣ। ਪਹਿਲਾ ਕਾਲਮ ਸਵੇਰੇ 8 ਵਜੇ (ਸਥਾਨਕ ਸਮੇਂ) 'ਤੇ ਗਲਿਆਰੇ ਦੇ ਨਾਲ ਚੱਲਣਾ ਸ਼ੁਰੂ ਕਰੇਗਾ।ਉਨ੍ਹਾਂ ਨੇ ਦੱਸਿਆ ਕਿ ਕਿਸੇ ਹੋਰ ਰਸਤੇ 'ਤੇ ਸਹਿਮਤੀ ਨਹੀਂ ਬਣੀ।