ਯੂਕ੍ਰੇਨ ਤੋਂ ਭਾਰਤੀਆਂ ਦੀ ਵਤਨ ਵਾਪਸੀ, ਵਿਦਿਆਰਥੀਆਂ ਸਮੇਤ 182 ਹੋਰ ਭਾਰਤੀ ਪਹੁੰਚੇ ਦਿੱਲੀ

by jaskamal

ਨਿਊਜ਼ ਡੈਸਕ : ਰੂਸ ਵਲੋਂ ਯੂਕਰੇਨ 'ਤੇ ਹਮਲਾਵਰ ਰਵੱਈਆ ਜਾਰੀ ਰੱਖਣ ਕਾਰਨ ਵੱਡੀ ਗਿਣਤੀ ’ਚ ਭਾਰਤੀ ਹਾਲੇ ਵੀ ਯੂਕਰੇਨ 'ਚ ਫਸੇ ਹੋਏ ਹਨ ਅਤੇ ਉਹ ਸੁਰੱਖਿਅਤ ਵਾਪਸ ਆਉਣ ਦੀ ਸਰਕਾਰ ਨੂੰ ਗੁਹਾਰ ਲਾ ਰਹੇ ਹਨ। ਇਕ ਦਿਨ ਪਹਿਲਾਂ 240 ਦੇ ਕਰੀਬ ਭਾਰਤੀ ਸੁਰੱਖਿਅਤ ਦੇਸ਼ ਪਰਤੇ ਸਨ। ਵੀਰਵਾਰ ਨੂੰ 182 ਹੋਰ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਜ਼ਰੀਏ ਨਵੀਂ ਦਿੱਲੀ ਪੁੱਜੇ। ਅਨੁਮਾਨ ਇਹ ਲਾਇਆ ਜਾ ਰਿਹਾ ਹੈ ਕਿ ਸੈਂਕੜੇ ਦੀ ਗਿਣਤੀ ਵਿਚ ਅਜੇ ਵੀ ਭਾਰਤੀ ਉੱਥੇ ਫਸੇ ਹੋਏ ਹਨ। 

ਭਾਰਤ ’ਚ ਯੂਕਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯੂਕਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੀ ਇਕ ਸਪੈੱਸ਼ਲ ਫਲਾਈਟ ਵਿਦਿਆਰਥੀਆਂ ਸਮੇਤ 182 ਭਾਰਤੀ ਨਾਗਰਿਕਾਂ ਨਾਲ ਅੱਜ ਸਵੇਰੇ 7:45 ਵਜੇ ਕੀਵ ਤੋਂ ਦਿੱਲੀ ਹਵਾਈ ਅੱਡੇ ਲੈਂਡ ਹੋਈ। ਇਸ ਦਰਮਿਆਨ ਯੂਕਰੇਨ ਨੇ ਦੇਸ਼ ਦੇ ਅੰਦਰ ਨਾਗਰਿਕ ਜਹਾਜ਼ਾਂ ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ ਹੈ। ਏਅਰ ਇੰਡੀਆ ਦੀ ਫਲਾਈ AI1947 ਯੂਕਰੇਨ ਦੇ ਕੀਵ ਵਿਚ NOTAM (ਨੋਟਿਸ ਟੂ ਏਅਰ ਮਿਸ਼ਨ) ਕਾਰਨ ਦਿੱਲੀ ਵਾਪਸ ਆ ਰਹੀ ਹੈ।