ਆਟੋ ਰਿਕਸ਼ਾ ‘ਚ ਬੈਠ ਕੇ ਸ਼ਾਹੀ ਜੋੜਾ ਪਹੁੰਚਿਆ ਨੈਸ਼ਨਲ ਮਿਊਜ਼ੀਅਮ

by mediateam

ਇਸਲਾਮਾਬਾਦ — ਬ੍ਰਿਟੇਨ ਦਾ ਸ਼ਾਹੀ ਜੋੜਾ ਪਾਕਿਸਤਾਨ ਦੇ ਪੰਜ ਦਿਨੀਂ ਦੌਰੇ 'ਤੇ ਹੈ। ਮੰਗਲਵਾਰ ਰਾਤ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨੇ ਨੈਸ਼ਨਲ ਮਿਊਜ਼ੀਅਮ ਜਾਣ ਲਈ ਆਟੋ ਰਿਕਸ਼ਾ ਦੀ ਸਵਾਰੀ ਕੀਤੀ। ਦੋਵੇਂ ਨੈਸ਼ਨਲ ਮਿਊਜ਼ੀਅਮ ਵਿਚ ਰੱਖੀ ਗਈ ਦਾਅਵਤ ਲਈ ਚੰਗੀ ਤਰ੍ਹਾਂ ਸਜਾਏ ਗਏ ਆਟੋ ਰਿਕਸ਼ਾ ਵਿਚ ਬੈਠ ਕੇ ਪਹੁੰਚੇ। ਸ਼ਾਹੀ ਜੋੜੇ ਦੇ ਸਨਮਾਨ ਵਿਚ ਇਸ ਦਾਅਵਤ ਦਾ ਆਯੋਜਨ ਬ੍ਰਿਟਿਸ਼ ਹਾਈ ਕਮਿਸ਼ਨਰ ਥਾਸਮ ਡ੍ਰਿਊ ਨੇ ਰੱਖਿਆ ਸੀ। 


ਦਾਅਵਤ ਲਈ ਪਹੁੰਚੇ ਪ੍ਰਿੰਸ ਵਿਲੀਅਮ ਨੇ ਰਵਾਇਤੀ ਸ਼ੇਰਵਾਨੀ ਪਹਿਨੀ ਹੋਈ ਸੀ, ਜਿਸ ਨੂੰ ਕਰਾਚੀ ਦੇ ਡਿਜ਼ਾਈਨਰ ਨੌਸ਼ੇਮੀਆਂ ਨੇ ਡਿਜ਼ਾਈਨ ਕੀਤਾ ਸੀ। ਉੱਥੇ ਕੇਟ ਨੇ ਇਵਨਿੰਗ ਗਾਊਨ ਪਹਿਨਿਆ ਹੋਇਆ ਸੀ, ਜਿਸ ਨੂੰ ਬ੍ਰਿਟਿਸ਼ ਡਿਜ਼ਾਈਨਰ ਜੇਨੀ ਪੈਕਹੇਮ ਨੇ ਡਿਜ਼ਾਈਨ ਕੀਤਾ ਸੀ। ਇਸ ਦਾਅਵਤ ਵਿਚ ਪਾਕਿਸਤਾਨ ਦੇ ਵਪਾਰੀ, ਫਿਲਮੀ ਦੁਨੀਆ ਦੇ ਸਿਤਾਰੇ ਅਤੇ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸ਼ਾਹੀ ਪਰਿਵਾਰ ਤੋਂ ਕੋਈ ਮੈਂਬਰ 13 ਸਾਲ ਬਾਅਦ ਪਾਕਿਸਤਾਨ ਦੌਰੇ 'ਤੇ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..