ਮਜੀਠਾ (ਪਾਇਲ): ਹੋਣਹਾਰ ਨੌਜਵਾਨ ਡਾਕਟਰ ਡਾ: ਚਰਨਜੋਤ ਸਿੰਘ ਪੁੱਤਰ ਡਾ: ਰੁਪਿੰਦਰ ਸਿੰਘ ਵਾਸੀ ਮਜੀਠਾ ਸ਼ਹਿਰ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਬੇਵਕਤੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜਾਣਕਾਰੀ ਅਨੁਸਾਰ ਡਾ: ਚਰਨਜੋਤ ਸਿੰਘ ਨੇ ਭਾਰਤ ਵਿਚ ਐਮ.ਬੀ.ਬੀ.ਐਸ. ਨੇ ਸਫਲਤਾਪੂਰਵਕ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਉਹ ਉੱਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਅਮਰੀਕਾ ਚਲਾ ਗਿਆ। ਉਹ ਆਪਣੇ ਮੈਡੀਕਲ ਕੈਰੀਅਰ ਵਿਚ ਉੱਚੇ ਅਹੁਦਿਆਂ ਨੂੰ ਹਾਸਲ ਕਰਨ ਦੀ ਤਿਆਰੀ ਕਰ ਰਿਹਾ ਸੀ। ਇਹ ਦੁਖਦਾਈ ਘਟਨਾ ਵਿਦੇਸ਼ 'ਚ ਵਾਪਰੀ, ਜਿੱਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ | ਇਸ ਖ਼ਬਰ ਨਾਲ ਮਜੀਠਾ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।



