ਕਾਲਾ ਹਿਰਨ ਮਾਮਲੇ ‘ਚ ਸੈਫ, ਤੱਬੂ ਸਣੇ ਪੰਜ ਨੂੰ ਨੋਟਿਸ ਜਾਰੀ

by mediateam

ਮੁੰਬਈ (ਵਿਕਰਮ ਸਹਿਜਪਾਲ)ਰਾਜਸਥਾਨ ਹਾਈ ਕੋਰਟ ਨੇ ਅਦਾਕਾਰ ਸੈਫ ਅਲੀ ਖਾਨ , ਅਦਾਕਾਰਾ ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਸਮੇਤ ਸਾਰੇ ਮੁਲਜ਼ਮ ਨੂੰ ਤਾਜ਼ਾ ਨੋਟਿਸ ਭੇਜਿਆ ਹੈ ਅਤੇ 8 ਹਫਤਿਆਂ 'ਚ ਇੰਨ੍ਹਾਂ ਸਾਰਿਆਂ ਨੂੰ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਹੈ।

ਦੱਸਣਯੋਗ ਹੈ ਕਿ ਰਾਜਸਥਾਨ ਸਰਕਾਰ ਦੇ ਜੱਜ ਰਾਜ ਕੁਮਾਰ ਖੱਤਰੀ ਨੇ ਪਿਛਲੇ ਸਾਲ ਬਰੀ ਹੋਏ ਕਲਾਕਾਰਾਂ ਦੇ ਫੈਸਲੇ ਨੂੰ ਚਣੌਤੀ ਦਿੱਤੀ ਸੀ ਜਿਸ ਕਾਰਨ ਇਹ ਮੁੱਦਾ ਰਾਜਸਥਾਨ ਹਾਈ ਕੋਰਟ ਵਿੱਚ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਪ੍ਰੈਲ ਨੂੰ ਸਲਮਾਨ ਖ਼ਾਨ ਨੂੰ 5 ਸਾਲ ਦੀ ਕੈਦ ਸੁਣਾਈ ਗਈ ਸੀ ਅਤੇ ਬਾਕੀ ਦੇ ਕਲਾਕਾਰਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਵੇਲੇ ਸਲਮਾਨ ਖ਼ਾਨ ਜ਼ਮਾਨਤ 'ਤੇ ਹਨ। 

ਕੀ ਹੈ ਮਾਮਲਾ ?

ਕਰੀਬ 20 ਸਾਲ ਪਹਿਲਾਂ 1998 'ਚ ਆਈ ਫ਼ਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਵੇਲੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਸੈਫ ਅਲੀ ਖ਼ਾਨ, ਤੱਬੂ ,ਨੀਲਮ ,ਸੋਨਾਲੀ ਬੇਂਦਰੇਂ ਅਤੇ ਦੁਸ਼ੰਤ ਸਿੰਘ 'ਤੇ ਕਾਲੇ ਹਿਰਨ ਨੂੰ ਮਾਰਨ ਦਾ ਦੋਸ਼ ਲੱਗਿਆ ਸੀ।

More News

NRI Post
..
NRI Post
..
NRI Post
..