ਹੈਵਾਨੀਅਤ! ਗੁਆਂਢੀ ਨੇ ਨਾਬਾਲਗ ਨੂੰ ਬਣਾਇਆ ਹਵਸ ਦਾ ਸ਼ਿਕਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਹਨੇਵਾਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 13 ਸਾਲਾਂ ਨਾਬਾਲਗ ਕੁੜੀ ਨੂੰ ਸਕੂਲ ਜਾਂਦੇ ਹੋਏ ਆਪਣੇ ਘਰ ਅੰਦਰ ਲਿਜਾ ਕੇ ਗੁਆਂਢੀ ਨੇ ਹਵਸ ਦਾ ਸ਼ਿਕਾਰ ਬਣਾਇਆ। ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ । ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਪੁਲਿਸ ਨੂੰ ਬਿਆਨਾਂ 'ਚ ਨਾਬਾਲਗ ਦੀ ਮਾਂ ਨੇ ਦੱਸਿਆ ਕਿ ਉਹ ਘਰੇਲੂ ਮਹਿਲਾ ਹੈ, ਜਦਕਿ ਉਸ ਦਾ ਪਤੀ ਫੈਕਟਰੀ 'ਚ ਕੰਮ ਕਰਦਾ ਹੈ। ਉਸ ਦੀ 13 ਸਾਲਾਂ ਕੁੜੀ ਜੋ ਕਿ 9ਵੀਂ ਜਮਾਤ ਦੀ ਵਿਦਿਆਰਥਣ ਹੈ।

ਬੀਤੀ ਦਿਨੀਂ ਉਹ ਰੋਜ਼ਾਨਾ ਦੀ ਤਰਾਂ ਆਪਣੇ ਸਾਈਕਲ 'ਤੇ ਸਵੇਰੇ 7 ਵਜੇ ਸਕੂਲ ਗਈ ਪਰ ਕੁਝ ਸਮੇਤ ਬਾਅਦ ਸਕੂਲ ਤੋਂ ਫੋਨ ਆਇਆ ਕਿ ਕੁੜੀ ਸਕੂਲ ਨਹੀ ਪਹੁੰਚੀ । ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 3 ਘੰਟਿਆਂ ਦੇ ਕਰੀਬ ਕੁੜੀ ਆਖ਼ਿਰ ਗੁਆਂਢੀ ਨੌਜਵਾਨ ਅਮਨਦੀਪ ਸਿੰਘ ਦੇ ਘਰੋਂ ਮਿਲੀ ਡਰੀ ਹੋਈ । ਕੁੜੀ ਨੇ ਦੱਸਿਆ ਕਿ ਅਮਨਦੀਪ ਸਿੰਘ ਨੇ ਉਸ ਨੂੰ ਸਾਈਕਲ ਸਮੇਤ ਜ਼ਬਰਦਸਤੀ ਆਪਣੇ ਕਮਰੇ 'ਚ ਖਿੱਚ ਲਿਆ ਤੇ ਫਿਰ ਉਸ ਨਾਲ ਜਬਰ ਜ਼ਨਾਹ ਕੀਤਾ । ਜਿਸ ਤੋਂ ਬਾਅਦ ਦੋਸ਼ੀ ਕੁੜੀ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਘਰ ਅੰਦਰ ਹੀ ਚੁੱਪਚਾਪ ਬੈਠਣ ਲਈ ਕਹਿਣ ਲੱਗਾ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।