ਜਿਨਸੀ ਸ਼ੋਸ਼ਣ ਮਾਮਲਾ : ਬ੍ਰਿਜ ਭੂਸ਼ਣ ਘਰ ਪਹੁੰਚੀ ਪੁਲਿਸ, 12 ਲੋਕਾਂ ਦੇ ਬਿਆਨ ਦਰਜ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਖ਼ਿਲਾਫ਼ ਜਿਨਸੀ ਸ਼ੋਸ਼ਣ ਨੂੰ ਲੈ ਕੇ ਕਈ ਦਿਨਾਂ ਤੋਂ ਪਹਿਲਵਾਨਾਂ ਵਲੋਂ ਜੰਤਰ- ਮੰਤਰ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਜਿਨਸੀ ਸ਼ੋਸ਼ਣ ਮਾਮਲੇ 'ਚ ਕਾਰਵਾਈ ਕਰਦੇ ਪੁਲਿਸ ਵਲੋਂ ਅੱਜ ਸਵੇਰੇ ਬ੍ਰਿਜ ਭੂਸ਼ਣ ਘਰ ਪਹੁੰਚ ਘਰ ਮੌਜੂਦ 12 ਲੋਕਾਂ ਦੇ ਬਿਆਨ ਦਰਜ਼ ਕੀਤੇ ਗਏ ਹਨ । ਦੱਸਣਯੋਗ ਹੈ ਕਿ ਬੀਤੀ ਦਿਨੀਂ ਖਬਰਾਂ ਸਾਹਮਣੇ ਆਇਆ ਸੀ ਕਿ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਬ੍ਰਿਜ ਭੂਸ਼ਣ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ 'ਚੋ ਸਾਕਸ਼ੀ ਤੇ ਬਜਰੰਗ ਪੂਨੀਆ ਵਾਪਸ ਰੇਲਵੇ ਦੀ ਨੌਕਰੀ 'ਤੇ ਪਰਤ ਆਏ ਹਨ । ਹਾਲਾਂਕਿ ਸਾਕਸ਼ੀ ਨੇ ਧਰਨੇ ਤੋਂ ਵਾਪਸ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਇਹ ਖ਼ਬਰਾਂ ਝੂਠੀਆਂ ਹਨ। ਇਨਸਾਫ ਦੀ ਲੜਾਈ 'ਚ ਨਾ ਸਾਡੇ 'ਚੋ ਕੋਈ ਪਿੱਛੇ ਹਟਿਆ ਹੈ ਤੇ ਨਾ ਹੀ ਹਟੇਗਾ।

More News

NRI Post
..
NRI Post
..
NRI Post
..