ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਲੁਧਿਆਣਾ ਵਿਖੇ ਕਾਗਜ਼ ਦਾਖਲ

by mediateam

ਦਾਖਾ (ਇੰਦਰਜੀਤ ਸਿੰਘ) : ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੀਰਵਾਰ ਨੂੰ ਸਾਦੇ ਢੰਗ ਨਾਲ ਗੱਡੀ 'ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਕਾਗਜ਼ ਦਾਖਲ ਕਰਨ ਰਵਾਨਾ ਹੋਏ। ਇਸ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਕੀਤੇ ਵੱਡੇ ਇਕੱਠ ਰਾਹੀਂ ਸ਼ਕਤੀ ਪ੍ਰਦਰਸ਼ਨ ਕਰਦਿਆਂ ਆਪਣੀ ਮਜ਼ਬੂਤ ਪਕੜ ਦਾ ਸਬੂਤ ਦਿੱਤਾ। ਇਸ ਮੌਕੇ ਇਯਾਲੀ ਨੇ ਕਿਹਾ ਕਿ ਇਸ ਜ਼ਿਮਨੀ ਚੋਣ 'ਚ ਲੋਕ ਕਾਂਗਰਸ ਸਰਕਾਰ ਦੇ ਢਾਈ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਨਗੇ। ਉਨ੍ਹਾਂ ਕਿਹਾ ਕਿ ਢਾਈ ਸਾਲ ਕਾਂਗਰਸ ਨੇ ਮੁੱਲਾਂਪੁਰ ਦਾਖਾ ਨੂੰ ਅਣਗੌਲਿਆਂ ਕੀਤਾ ਤੇ ਹੁਣ ਜ਼ਿਮਨੀ ਚੋਣਾਂ ਮੌਕੇ ਕਾਂਗਰਸੀ ਮੰਤਰੀਆਂ ਨੂੰ ਹਲਕੇ ਦੇ ਲੋਕਾਂ ਦੀ ਯਾਦ ਆ ਗਈ ਹੈ। 

ਇਸ ਮੌਕੇ ਰਣਜੀਤ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ, ਐੱਸਆਰ ਕਲੇਰ, ਮੱਘਰ ਸਿੰਘ ਬੜੈਚ, ਹਰਸੁਰਿੰਦਰ ਸਿੰਘ ਗਿੱਲ, ਰਤਨ ਸਿੰਘ ਕਮਾਲਪੁਰੀ, ਗੁਰਮੀਤ ਸਿੰਘ ਧਾਲੀਵਾਲ, ਪ੍ਰਭਜੋਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਭਿੰਦਾ, ਸਿਕੰਦਰ ਸਿੰਘ ਧਨੋਆ, ਜੱਥੇਦਾਰ ਜਗਤਾਰ ਸਿੰਘ ਲਤਾਲਾ, ਜਗਦੀਸ਼ ਸਿੰਘ ਗੋਰਸੀਆ, ਹਰਵੀਰ ਸਿੰਘ ਇਯਾਲੀ, ਡਾ. ਅਮਰਜੀਤ ਸਿੰਘ ਮੱਲਾਂਪੁਰ, ਸੁਰਿੰਦਰ ਸਿੰਘ ਦਾਖਾ, ਮਨਵਿੰਦਰਪਾਲ ਕੌਰ ਜ਼ਿਲਾ ਪ੍ਰਧਾਨ ਮਹਿਲਾ ਅਕਾਲੀ ਦਲ, ਰਾਮ ਆਸਰਾ ਸਿੰਘ ਚੱਕ, ਦਰਸ਼ਨ ਸਿੰਘ ਧਨੋਆ, ਬਲਵੀਰ ਚੰਦ, ਸੱਜਣ ਬਾਂਸਲ, ਨਵਦੀਪ ਗਰੇਵਾਲ, ਬਲਦੇਵ ਸਿੰਘ ਬੀੜਗਗੜਾ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਸੁਰਜੀਤ ਸਿੰਘ ਕੋਠੇ ਹਾਂਸ, ਮਨਜਿੰਦਰ ਸਿੰਘ ਬਿੰਦਾ ਭੁਮਾਲ, ਗੁਰਦੇਵ ਸਿੰਘ ਭੱਟੀਆ, ਮਨਜੀਤ ਸਿੰਘ ਚੰਗਣਾ, ਸੁਖਵੰਤ ਸਿੰਘ ਚੱਕ, ਗੁਰਬਚਨ ਸਿੰਘ ਬੀਰਮੀ, ਲਖਵੀਰ ਸਿੰਘ ਗੋਰਾਹੂਰ, ਵਿੱਕੀ ਸਵੱਦੀ, ਗੁਰਮੀਤ ਸਿੰਘ ਬੱਲੀਪੁਰ ਆਦਿ ਹਾਜ਼ਰ ਸਨ।

More News

NRI Post
..
NRI Post
..
NRI Post
..