ਮੁੰਬਈ, 2 ਮਈ (ਰਣਜੀਤ ਕੌਰ):
ਆਪਣੇ ਮੁਖਪੱਤਰ ਅਤੇ ਅਖਬਾਰ "ਸਾਮਨਾ" ਨਾਲ ਗੱਲ ਕਰਦੇ ਹੋਏ ਸ਼ਿਵ ਸੈਨਾ ਨੇ ਦਸਿਆ ਕਿ ਸ਼੍ਰੀ ਲੰਕਾ ਵਿਚ ਈਸਟਰ ਤੇ ਹੋਏ ਜਾਨਲੇਵਾ ਧਮਾਕਿਆਂ ਤੋਂ ਬਾਅਦ ਉੱਥੇ ਬੁਰਕੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨਾਂ ਨੇ ਭਾਰਤ ਵਿਚ ਵੀ ਇਹੋ ਜਿਹੀ ਹੀ ਪਾਬੰਧੀ ਲਗਾਉਣ ਦੀ ਮੰਗ ਕੀਤੀ , ਸ਼ਿਵ ਸੈਨਾ ਦੇ ਪ੍ਰਧਾਨ ਸੰਜੇ ਰਾਊਤ ਨੇ ਕਿਹਾ ਕਿ ਬੁਰਕਾ ਜਾਂ ਨਕਾਬ ਭਾਰਤ ਵਿਚ ਧਾਰਮਿਕ ਪਹਿਣਾਵਾ ਨਹੀਂ ਹੈ,ਇਹ ਪੂਰੀ ਦੁਨੀਆ ਵਿਚ ਬੰਦ ਹੋ ਰਹੇ ਹਨ ਤੇ ਜੇਕਰ ਕੁੱਝ ਲੋਕ ਇਸ ਨੂੰ ਧਰਮ ਜਾਂ ਇਸਲਾਮ ਨਾਲ ਜੋੜ ਦੇ ਹਨ ਤਾਂ ਓਨਾ ਨੇ ਕੁਰਾਨ ਨਹੀਂ ਪੜ੍ਹੀ ਅਤੇ ਉਨਾਂ ਨੂੰ ਚੰਗੀ ਤਰ੍ਹਾਂ ਕੁਰਾਨ ਪੜ੍ਹਨੀ ਚਾਹੀਦੀ ਹੈ।
ਐਨ.ਡੀ.ਏ. ਦੇ ਸਹਿਯੋਗੀ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਕੇਂਦਰੀ ਮੰਤਰੀ ਰਾਮਦਾਸ ਅਠਵਾਲੇ ਨੇ ਸ਼ਿਵ ਸੈਨਾ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਹੋਇਆ ਏ. ਐਨ. ਆਈ. ਨੂੰ ਦਸਿਆ ਕਿ ਹਰ ਬਰਖਾ ਪਾਉਣ ਵਾਲੀ ਔਰਤ ਅੰਤਕਵਾਦੀ ਨਹੀਂ ਹੁੰਦੀ,ਜੇਕਰ ਉਹ ਅੰਤਕਵਾਦੀ ਹੈ ਤਾਂ ਉਸ ਦਾ ਬੁਰਕਾ ਉਤਾਰ ਦੇਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਇਹ ਇਕ ਪਰੰਪਰਾ ਹੈ ਅਤੇ ਉਨਾਂ ਨੂੰ ਇਸਨੂੰ ਪਹਿਨਣ ਦਾ ਪੂਰਾ ਹੱਕ ਹੈ। ਇਸ ਲਈ ਭਾਰਤ ਵਿਚ ਬੁਰਖਿਆ ਤੇ ਪਾਬੰਧੀ ਨਹੀਂ ਹੋਣੀ ਚਾਹੀਦੀ।
ਸੰਪਾਦਕ ਵਿਚ ਸ਼ਿਵ ਸੈਨਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਜਰੂਰ ਪੁੱਛਣਗੇ ਕੇ ਰਾਵਣ ਦੀ ਧਰਤੀ ਲੰਕਾ ਵਿਚ ਇਹ ਹੋ ਗਿਆ ਹੈ,ਇਹ ਰਾਮ ਦੀ ਧਰਤੀ ਅਯੋਧਿਆ ਤੇ ਕਦੋਂ ਹੋਵੇਗਾ , ਸਾਮਨਾ ਨੇ ਬੁੱਧਵਾਰ ਨੂੰ ਲਿਖਿਤ ਪ੍ਰਕਸ਼ਿਤ ਵਿਚ ਸ਼ਿਵ ਸੈਨਾ ਵਲੋਂ ਲਿਖਿਆ ਕਿ ਮੌਜੂਦਾ ਸਰਕਾਰ ਨੇ ਇਸ ਤੋਂ ਪਹਿਲਾ ਵੀ ਮੁਸਲਿਮ ਔਰਤਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਟ੍ਰਿਪਲ ਤਲਾਕ ਦੇ ਖਿਲਾਫ ਇੱਕ ਕਾਨੂੰਨ ਬਣਾਇਆ ਸੀ।
ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੀ. ਵੀ. ਐਲ. ਨਰਸਿਮ੍ਹਾ ਰਾਓ ਨੇ ਕਿਹਾ ਕਿ ਅਸੀਂ ਅੱਤਵਾਦ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ,ਮੈਨੂੰ ਲਗਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਾਬੰਧੀ ਲਗਾਉਣ ਦੀ ਜਰੂਰਤ ਨਹੀ ਹੈ ਦੇਸ਼ ਪਹਿਲਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਅਤ ਹਥਾ ਵਿਚ ਹੈ।ਹਰ ਕਿਸੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਹੱਕ ਹੈ ਪਰ ਪੂਰੀ ਦੁਨੀਆ ਜਾਣਦੀ ਹੈ ਕਿ ਕੇਂਦਰੀ ਸਰਕਾਰ ਨੇ ਬਹੁਤ ਹੀ ਪ੍ਰਭਾਵਿਤ ਤਰੀਕੇ ਨਾਲ ਅੱਤਵਾਦ ਦਾ ਸਾਹਮਣਾ ਕੀਤਾ ਹੈ ਅਤੇ ਇਹਦੇ ਲਈ ਨਵੇਂ ਕਦਮ ਦੀ ਜਰੂਰਤ ਨਹੀ ਹੈ ਸੰਪਾਦਕ ਵਿਚ ਸ਼ਿਵ ਸੈਨਾ ਨੇ ਫਰਾਂਸ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਬ੍ਰਿਟੇਨ ਵਰਗੇ ਦੇਸ਼ਾ ਵੱਲ ਇਸ਼ਾਰਾ ਕੀਤਾ ਜਿੱਥੇ ਬੁਰਖੇ ਬੰਦ ਕਰ ਦਿੱਤੇ ਗਏ ਹਨ।
ਓਨਾ ਇਹ ਵੀ ਦਾਵਾ ਕੀਤਾ ਕਿ ਬੁਰਕੇ ਦਾ ਇਸਲਾਮ ਨਾਲ ਕੋਈ ਲੈਣ ਦੇਣ ਨਹੀਂ ਹੈ ਇਹ ਰਿਵਾਜ ਅਰਬੀ ਦੇਸ਼ਾਂ ਵਿਚ ਉੱਥੋਂ ਦੀਆ ਔਰਤਾਂ ਵੱਲੋ ਮਾਰੂਥਲ ਦੀ ਗਰਮੀ ਅਤੇ ਧੁੱਪ ਤੋਂ ਬਚਣ ਲਈ ਬਣਾਇਆ ਗਿਆ ਸੀ। ਉਨਾਂ ਨੇ ਦਸਿਆ ਕਿ ਮਹਾਰਾਸ਼ਟਰ ਵਿਚ ਵੀ ਜਦੋਂ ਤਾਪਮਾਨ ਜਿਆਦਾ ਹੁੰਦਾ ਹੈ ਤਾਂ ਸਾਇਕਲ ਅਤੇ ਸਕੂਟਰ ਤੇ ਸਫਰ ਕਰਨ ਵਾਲੀਆ ਔਰਤਾਂ ਕਪੜੇ ਨਾਲ ਆਪਣਾ ਮੂੰਹ ਲਪੇਟ ਲੈਂਦੀਆ ਹਨ ਪਰ ਇਹ ਸਿਰਫ ਸਫਰ ਤਕ ਹੀ ਸੀਮਿਤ ਹੈ। ਪਰ ਇਸਲਾਮ ਵਿਚ ਇਸ ਅੰਧ ਵਿਸ਼ਵਾਸ ਨਾਲ ਕਿ ਇਹ ਕੁਰਾਨ ਦਾ ਆਦੇਸ਼ ਹੈ, ਮੁਸਲਿਮ ਇਸਨੂੰ ਲਗਾਤਾਰ ਵਰਤ ਰਹੇ ਹਨ।

