ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

by vikramsehajpal

ਦਿੱਲੀ (ਦੇਵ ਇੰਦਰਜੀਤ) : ਰਾਹੁਲ ਗਾਂਧੀ ਤੇ ਸਿੱਧੂ ਦਰਮਿਆਨ ਮੁਲਾਕਾਤ ਦੀ ਸੰਭਾਵਨਾ ਵਿਚਾਲੇ ਕਾਂਗਰਸ ਆਗੂ ਸ਼ਾਮ ਨੂੰ ਆਪਣੀ ਮਾਂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਰਿਹਾਇਸ਼ 10 ਜਨਪਥ ਚਲੇ ਗਏ। ਫਿਲਹਾਲ ਹੁਣ ਜਦੋਂ ਸਿੱਧੂ ਦੀ ਮੁਲਾਕਾਤ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਹੋਈ ਹੈ ਅਤੇ ਸਿੱਧੂ ਦੀ ਪ੍ਰਿਅੰਕਾ ਨਾਲ ਕਾਫੀ ਨੇੜਤਾ ਵੀ ਹੈ, ਅਜਿਹੇ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਿਯੰਕਾ ਗਾਂਧੀ ਰਾਹੀਂ ਨਵਜੋਤ ਅਤੇ ਰਾਹੁਲ ਗਾਂਧੀ ਵਿਚਾਲੇ ਮੀਟਿੰਗ ਦਾ ਸਬਬ ਬਣ ਸਕਦਾ ਹੈ।

ਕਾਂਗਰਸ ਦੇ ਕਲੇਸ਼ ਦਰਮਿਆਨ ਹਾਈਕਮਾਨ ਦੀ ਬਰੂਹੇ ਪੁੱਜੇ ਨਵਜੋਤ ਸਿੱਧੂ ਵਲੋਂ ਅੱਜ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਵਲੋਂ ਸੋਸ਼ਲ ਮੀਡੀਆ ’ਤੇ ਦਿੱਤੀ ਗਈ ਹੈ। ਸਿੱਧੂ ਨੇ ਸੋਸ਼ਲ ਮੀਡੀਆ ’ਤੇ ਪ੍ਰਿਯੰਕਾ ਗਾਂਧੀ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪ੍ਰਿਯੰਕਾ ਨਾਲ ਇਕ ਲੰਬੀ ਮੀਟਿੰਗ ਹੋਈ ਹੈ। ਸਿੱਧੂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਵੇਗੀ ਜਾਂ ਨਹੀਂ, ਇਸ ’ਤੇ ਸਸਪੈਂਸ ਅਜੇ ਵੀ ਬਰਕਾਰ ਹੈ।

ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਦਿੱਲੀ ਸੱਦਿਆ ਗਿਆ ਸੀ, ਇਸ ’ਤੇ ਸਿੱਧੂ ਕੱਲ੍ਹ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਵੀ ਹੋਏ ਅਤੇ ਉੱਥੇ ਸਮੇਂ ਸਿਰ ਪੁੱਜ ਵੀ ਗਏ ਸਨ। ਸਭਨਾਂ ਦੀ ਨਜ਼ਰ ਇਨ੍ਹਾਂ ਦੋਵਾਂ ਆਗੂਆਂ ਦੀ ਮੀਟਿੰਗ ’ਤੇ ਲੱਗੀ ਹੋਈਆਂ ਸਨ। ਇਸ ਦੌਰਾਨ ਉਦੋਂ ਸਿਆਸੀ ਹਲਕਿਆਂ ਵਿਚ ਹੋਰ ਖਲਬਲੀ ਮੱਚ ਗਈ, ਜਦੋਂ ਸ਼ਾਮ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਖ ਦਿੱਤਾ ਕਿ ਉਨ੍ਹਾਂ ਦਾ ਅੱਜ ਨਵਜੋਤ ਸਿੱਧੂ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਨਾ ਹੀ ਅੱਜ ਲਈ ਕੋਈ ਮੀਟਿੰਗ ਤੈਅ ਹੋਈ ਸੀ।

More News

NRI Post
..
NRI Post
..
NRI Post
..