ਲੁਧਿਆਣਾ : ਈਵੀਐੱਮ ਖਰਾਬ ਹੋਣ ਕਾਰਨ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਤੇ ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਕਰੀਬ 35 ਮਿੰਟ ਉਡੀਕ ਕਰਨੀ ਪਈ। ਬੈਂਸ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਵੇਰੇ 7 ਵਜੇ ਆਪਣੇ ਇਲਾਕੇ ਦੇ ਸਰਕਾਰੀ ਸਕੂਲ 'ਚ ਪਹੁੰਚੇ। ਬੈਂਸ ਨੇ ਬਕਾਇਦਾ ਲਾਈਨ 'ਚ ਲੱਗ ਵੋਟ ਪਾਈ।
ਬੈਂਸ ਦੇ ਬੂਥ 'ਚ ਈਵੀਐੱਮ ਖਰਾਬ ਹੋਣ ਕਾਰਨ ਉਨ੍ਹਾਂ ਡਿਪਟੀ ਕਮਿਸ਼ਨਰ ਤੇ ਹੋਰ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਫੋਨ 'ਤੇ ਇਸ ਸਬੰਧੀ ਸ਼ਿਕਾਇਤ ਕੀਤੀ। 35 ਮਿੰਟ ਬਾਅਦ ਮਸ਼ੀਨ ਠੀਕ ਹੋਈ ਤੇ ਬੈਂਸ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਬੈਂਸ ਨੇ ਲੋਕਾਂ ਦਾ ਸ਼ਾਂਤੀਪੂਰਨ ਚੋਣ ਲਈ ਧੰਨਵਾਦ ਕੀਤਾ।



