ਲੁਧਿਆਣਾ : ਐਸਟੀਐਫ ਦੀ ਟੀਮ ਨੇ ਇਕ ਕਿੱਲੋ ਹੈਰੋਇਨ ਅਤੇ ਇਕ ਕਰੋੜ ਤਿੰਨ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਹੈਰੋਇਨ ਤਸਕਰ ਨੂੰ ਕਾਬੂ ਕੀਤਾ ਹੈ। ਪੰਚਾਇਤ 'ਚ ਝੂਠੇ ਪਏ ਤਾਂ ਮੁੱਦਈ ਨੂੰ ਬੰਧਕ ਬਣਾ ਕੇ ਲੈ ਗਏ ਮੁਲਜ਼ਮ, ਮੰਜੇ ਨਾਲ ਬੰਨ੍ਹ ਕੇ ਕੁੱਟਿਆਇਕ ਗੁਪਤ ਸੂਚਨਾ ਦੇ ਆਧਾਰ 'ਤੇ ਐੱਸਟੀਐੱਫ ਲੁਧਿਆਣਾ ਦੀ ਟੀਮ ਨੇ ਦੀਨਾਨਗਰ ਇਲਾਕੇ ਵਿਚ ਕੀਤੀ ਗਈ ਛਾਪਾਮਾਰੀ ਦੌਰਾਨ ਤਰਨਤਾਰਨ ਵਾਸੀ ਤਸਕਰ ਬਲਵਿੰਦਰ ਸਿੰਘ ਬਿੱਲਾਂ ਨੂੰ ਕਾਬੂ ਕੀਤਾ ਜਦਕਿ ਉਸ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਤਕਰੀਬਨ ਇਕ ਕਿਲੋ ਹੈਰੋਇਨ ਅਤੇ ਜ਼ਮੀਨ 'ਚ ਦੱਬੀ ਇਕ ਕਰੋੜ ਤਿੰਨ ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ।



