ਮਾਤਾ ਵੈਸ਼ਨੋ ਦੇਵੀ ਵਿਖੇ ਬਰਫਬਾਰੀ; ਸ਼ਰਧਾਲੂਆਂ ‘ਚ ਉਤਸ਼ਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਂ ਵੈਸ਼ਨੋ ਦੇਵੀ ਦੇ ਦਰਬਾਰ ਦਾ ਇਕ ਅਲੌਕਿਕ ਨਜ਼ਾਰਾ ਸ਼ਰਧਾਲੂਆਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਮਾਂ ਦੇ ਜੈਕਾਰੇ ਲਗਾਉਂਦੇ ਹੋਏ ਭਵਨ ’ਚ ਪਹੁੰਚ ਰਹੇ ਸ਼ਰਧਾਲੂ ਬਰਫ਼ਬਾਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਮਾਂ ਦੇ ਦਰਸ਼ਨਾਂ ਦੇ ਨਾਲ-ਨਾਲ ਇਹ ਸ਼ਰਧਾਲੂ ਬਰਫ਼ਬਾਰੀ ਦਾ ਵੀ ਪੂਰਾ ਆਨੰਦ ਲੈ ਰਹੇ ਹਨ।

ਬਰਫਬਾਰੀ ਤੋਂ ਬਾਅਦ ਭਵਨ 'ਤੇ ਠੰਢ ਦਾ ਕਹਿਰ ਵਧ ਗਿਆ ਹੈ। ਸ਼ਰਾਈਨ ਬੋਰਡ ਦੇ ਕਰਮਚਾਰੀ ਯਾਤਰਾ ਦੇ ਰਸਤੇ 'ਤੇ ਡਿੱਗੀ ਬਰਫ ਨੂੰ ਲਗਾਤਾਰ ਹਟਾ ਰਹੇ ਹਨ। ਇਸ ਬਰਫ ਕਾਰਨ ਸੜਕ 'ਤੇ ਤਿਲਕਣ ਨਾ ਹੋ ਜਾਵੇ, ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਦੱਸਿਆ ਜਾ ਰਹੀਆਂ ਹੈ ਕਿ ਭੈਰੋ ਘਾਟੀ 'ਚ ਜ਼ਿਆਦਾ ਬਰਫ਼ ਪਈ ਹੈ। ਇੱਥੇ ਇਕ ਫੁੱਟ ਤਕ ਬਰਫ ਪਈ ਹੈ। ਖਰਾਬ ਮੌਸਮ ਨੂੰ ਦੇਖਦੇ ਹੋਏ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਫਿਲਹਾਲ ਹੈਲੀਕਾਪਟਰ ਸੇਵਾ ਬੰਦ ਕਰ ਦਿੱਤੀ ਹੈ।

More News

NRI Post
..
NRI Post
..
NRI Post
..