Solar Eclipse: ਸਾਲ ਦਾ ਆਖ਼ਰੀ ਸੂਰਜ ਗ੍ਰਹਿਣ 26 ਦਸੰਬਰ ਨੂੰ, ਮੌਸਮ ‘ਚ ਹੋਵੇਗਾ ਅਜਿਹਾ ਬਦਲਾਅ

by mediateam

ਨਵੀਂ ਦਿੱਲੀ: ਬੀਤ ਰਹੇ ਸਾਲ 2019 'ਚ ਕੁੱਲ ਪੰਜ ਗ੍ਰਹਿਣ ਦਾ ਸੰਯੋਗ ਬਣਿਆ ਸੀ। ਇਨ੍ਹਾਂ ਵਿਚੋਂ ਤਿੰਨ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ ਸਨ। ਹਾਲਾਂਕਿ ਪੰਜ 'ਚੋਂ ਸਿਰਫ਼ ਦੋ ਗ੍ਰਹਿਣ ਦਿਖਾਈ ਦੇਣ ਨਾਲ ਦੇਸ਼ ਵਿਚ ਸੂਤਕ ਲੱਗਾ ਸੀ। ਪੰਜ ਗ੍ਰਹਿਣਾਂ 'ਚੋਂ ਚਾਰ ਗ੍ਰਹਿਣ ਲੱਗ ਚੁੱਕੇ ਹਨ, ਪੰਜਵਾਂ ਸੂਰਜ ਗ੍ਰਹਿਣ ਸਾਲ ਦੇ ਆਖ਼ਰੀ ਹਫ਼ਤੇ 26 ਦਸੰਬਰ ਨੂੰ ਲੱਗੇਗਾ। ਇਹ ਗ੍ਰਹਿਣ ਭਾਰਤ 'ਚ ਦਿਖਾਈ ਦਾਵੇਗਾ ,ਇਸ ਲਈ ਇਸ ਦਾ ਪ੍ਰਭਾਵ ਵੀ ਪਵੇਗਾ।

ਜੋਤਿਸ਼ਆਚਾਰੀਆ ਡਾ. ਦੱਤਾਤ੍ਰੇਯ ਹੋਸਕੇਰੇ ਅਨੁਸਾਰ ਪੋਹ ਮਹੀਨੇ ਦੀ ਮੱਸਿਆ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੇ ਅਸਰ ਨਾਲ ਦੇਸ਼ ਦੇ ਕੁਦਰਤੀ ਬਦਲਾਅ ਆਵੇਗਾ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਨਮੀ ਛਾਏਗੀ, ਠੰਢ ਵਧੇਗੀ ਤੇ ਕਿਤੇ-ਕਿਤੇ ਬਾਰਿਸ਼ ਦੀ ਵੀ ਸੰਭਾਵਨਾ ਹੈ।

ਨਵੇਂ ਸਾਲ 'ਚ ਦੋ ਸੂਰਜ ਗ੍ਰਹਿਣ, ਇੱਕੋ ਨਜ਼ਰ ਆਵੇਗਾ

ਨਵੇਂ ਸਾਲ 2020 'ਚ ਆਕਾਸ਼ ਮੰਡਲ 'ਚ ਦੋ ਸੂਰਜ ਗ੍ਰਹਿਣ ਦਾ ਸੰਯੋਗ ਬਣ ਰਿਹਾ ਹੈ। ਅਮੂਮਨ ਅਜਿਹਾ ਹੁੰਦਾ ਹੈ ਕਿ ਸਾਲ ਭਰ 'ਚ ਇਕ ਸੂਰਜ ਤੇ ਇਕ ਚੰਦਰ ਗ੍ਰਹਿਣ ਲਗਦਾ ਹੈ। ਇਸ ਸਾਲ ਚੰਦਰ ਗ੍ਰਹਿਣ ਨਹੀਂ ਲੱਗੇਗਾ। ਦੋ ਸੂਰਜ ਗ੍ਰਹਿਣਾਂ 'ਚੋਂ ਭਾਰਤੀ ਭੂ-ਭਾਗ 'ਚ ਸਿਰਫ਼ ਇਕ ਗ੍ਰਹਿਣ ਨੂੰ ਹੀ ਦੇਖਿਆ ਜਾ ਸਕੇਗਾ। ਦੂਸਰਾ ਗ੍ਰਹਿਣ ਦੂਸਰੇ ਦੇਸ਼ਾਂ ਵਿਚ ਦਿਖਾਈ ਦੇਵੇਗਾ। ਨਵੇਂ ਸਾਲ ਦੇ ਗ੍ਰਹਿਣ ਦੀ ਖ਼ਾਸੀਅਤ ਇਹ ਹੈ ਕਿ ਇਕ ਗ੍ਰਹਿਣ ਸਾਲ ਦੇ ਮੱਧ ਯਾਨੀ ਜੂਨ 'ਚ ਲੱਗੇਗਾ ਤੇ ਦੂਸਰਾ ਸਾਲ ਦੇ ਅਖ਼ੀਰ 'ਚ ਦਸੰਬਰ 'ਚ ਪਵੇਗਾ। ਦਸੰਬਰ ਦਾ ਗ੍ਰਹਿਣ ਭਾਰਤ 'ਚ ਨਹੀਂ ਦਿਸੇਗਾ। ਅਜਿਹੀ ਮਾਨਤਾ ਹੈ ਕਿ ਜੋ ਗ੍ਰਹਿਣ ਦਿਖਾਈ ਨਹੀਂ ਦਿੰਦਾ, ਉਸ ਦਾ ਸੂਤਕ ਨਹੀਂ ਮੰਨਿਆ ਜਾਂਦਾ ਤੇ ਪੂਜਾ-ਪਾਠ 'ਚ ਕੋਈ ਅੜਿੱਕਾ ਨਹੀਂ ਹੁੰਦਾ।

ਭਾਰਤ ਤੋਂ ਇਲਾਵਾ ਮੰਗੋਲੀਆ, ਚੀਨ ਰੂਸ 'ਚ ਦਿਸੇਗਾ

26 ਦਸੰਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਕੰਕੜਾ ਕ੍ਰਿਤੀ ਸੂਰਜ ਗ੍ਰਹਿਣ ਹੋਵੇਗਾ। ਭਾਰਤੀ ਸਮੇਂ ਅਨੁਸਾਰ ਸਵੇਰੇ 8 ਵਜੇ ਗ੍ਰਹਿਣ ਸ਼ੁਰੂ ਹੋਵੇਗਾ ਤੇ ਮੋਕਸ਼ ਕਾਲ ਦੁਪਹਿਰ 1.35 ਵਜੇ ਹੋਵੇਗਾ। ਭਾਰਤ ਦੇ ਦੱਖਣੀ ਇਲਾਕਿਆਂ 'ਚ ਸੂਰਜ ਗ੍ਰਹਿਣ ਕੰਕੜਾ ਕ੍ਰਿਤੀ ਦੇ ਰੂਪ 'ਚ ਨਜ਼ਰ ਆਵੇਗਾ।

ਭਾਰਤ ਤੋਂ ਇਲਾਵਾ ਮੰਗੋਲੀਆ, ਚੀਨ, ਰੂਸ, ਜਾਪਾਨ, ਆਸਟ੍ਰੇਲੀਆ ਦੇ ਉੱਤਰੀ ਖੇਤਰ, ਤੁਰਕੀ, ਪੂਰਬੀ ਅਫ਼ਰੀਕਾ, ਪੂਰਬੀ ਅਰਬ, ਹਿੰਦ ਮਹਾਸਾਗਰ, ਇੰਡੋਨੇਸ਼ੀਆ, ਨੇਪਾਲ, ਜਾਪਾਨ, ਕੋਰੀਆ ਆਦਿ 'ਚ ਨਜ਼ਰ ਆਵੇਗਾ। ਜੋਤਿਸ਼ੀ ਅਨੁਸਾਰ ਕੋਈ ਵੀ ਗ੍ਰਹਿਣ ਹੋਵੇ, ਇਸ ਦਾ ਅਸਰ ਧਰਤੀ ਦੇ ਕਿਸੇ ਨਾ ਕਿਸੇ ਹਿੱਸੇ 'ਤੇ ਜ਼ਰੂਰ ਪੈਂਦਾ ਹੈ। ਗ੍ਰਹਿਣ ਦੇ ਅਸਰ ਨਾਲ ਹਨੇਰੀ-ਤੂਫ਼ਾਨ, ਭੂਚਾਲ ਸਮੇਤ ਹੋਰ ਕੁਦਰਤੀ ਆਫ਼ਤਾਂ ਆਉਂਦੀਆਂ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।