ਸਾਊਥ ਇੰਡਸਟਰੀ ’ਤੇ ਬੋਲੇ ਅਕਸ਼ੇ ਕੁਮਾਰ, ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਊਥ ਦੀਆਂ ਫ਼ਿਲਮਾਂ ਜਿਸ ਤਰ੍ਹਾਂ ਸਿਨੇਮਾਘਰਾਂ ’ਚ ਤਹਿਲਕਾ ਮਚਾ ਰਹੀਆਂ ਹਨ, ਬਾਲੀਵੁੱਡ ਬਨਾਮ ਸਾਊਥ ਇੰਡਸਟਰੀ ਦੀ ਡਿਬੇਟ ਸ਼ੁਰੂ ਹੋ ਗਈ ਹੈ। ਅਜਿਹੇ ’ਚ ਸੈਲੇਬ੍ਰਿਟੀਜ਼ ਵਲੋਂ ਵੀ ਇਸ ’ਤੇ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸਾਊਥ ਫ਼ਿਲਮਾਂ ਦੀ ਪ੍ਰਸਿੱਧੀ ਨੂੰ ਦੇਖਦਿਆਂ ਭਾਸ਼ਾ ’ਤੇ ਵੀ ਵਿਵਾਦ ਛਿੜ ਗਿਆ ਹੈ। ਹੁਣ ਇਸ ਪੂਰੇ ਮਾਮਲੇ ’ਚ ਅਕਸ਼ੇ ਕੁਮਾਰ ਨੇ ਆਪਣਾ ਜਵਾਬ ਦਿੱਤਾ ਹੈ।

ਅਕਸ਼ੇ ਨੇ ਕਿਹਾ ਕਿ ਸਾਰੀਆਂ ਭਾਸ਼ਾਵਾਂ ਬਹੁਤ ਵਧੀਆ ਹਨ ਤੇ ਅਸੀਂ ਆਪਣੀ ਮਾਂ ਬੋਲੀ ’ਚ ਗੱਲ ਕਰਦੇ ਹਾਂ। ‘‘ਲੋਕ ਸਾਡੇ ਟੈਲੇਂਟ ’ਤੇ ਸਵਾਲ ਚੁੱਕਦੇ ਹਨ। ਇਹ ਟੈਲੇਂਟ ਬਾਰੇ ਨਹੀਂ ਹੈ, ਸਾਡੇ ਸਾਰਿਆਂ ਕੋਲ ਹੈ, ਇਹ ਦਰਸ਼ਕਾਂ ਨਾਲ ਜੁੜਨ ਵਾਲੀ ਕਹਾਣੀ ਬਾਰੇ ਹੈ। ਹੁਣ ਟਵਿਟਰ ’ਤੇ ਹਰ ਕੋਈ ਕ੍ਰਿਟਿਕ ਬਣ ਗਿਆ ਹੈ ਤੇ ਹਰ ਗੱਲ ’ਤੇ ਆਪਣੀ ਰਾਏ ਰੱਖਣਾ ਚਾਹੁੰਦੇ ਹਨ। ਕਿਉਂ?’’

ਅਕਸ਼ੇ ਨੇ ਕਿਹਾ, ‘‘ਅਸੀਂ ਸਾਰੇ ਆਪਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਦੁਖੀ ਕਰਨ ਵਾਲੀ ਗੱਲ ਹੈ ਕਿ ਇਹ ਬਹਿਸ ਹੋ ਰਹੀ ਹੈ ਤੇ ਅਸੀਂ ਸਾਰੇ ਇਸ ਦੇ ਸ਼ਿਕਾਰ ਹੋ ਰਹੇ ਹਾਂ। ਸਾਨੂੰ ਇਕ ਇੰਡਸਟਰੀ ਕਿਉਂ ਨਹੀਂ ਕਿਹਾ ਜਾ ਸਕਦਾ? ਨਾਰਥ ਤੇ ਸਾਊਥ ਇੰਡਸਟਰੀ ਕਿਉਂ ਕਿਹਾ ਜਾ ਰਿਹਾ ਹੈ? ਸਾਡੀਆਂ ਸਾਰੀਆਂ ਭਾਸ਼ਾਵਾਂ ਵਧੀਆ ਹਨ। ਅਸੀਂ ਆਪਣੀ ਮਾਂ ਬੋਲੀ ’ਚ ਗੱਲ ਕਰ ਰਹੇ ਹਾਂ ਤੇ ਅਸੀਂ ਸਾਰੇ ਸੁੰਦਰ ਹਾਂ।