ਹੁਣ 31 ਜੁਲਾਈ ਤੱਕ ਖੇਤੀ ਸੰਦਾਂ ‘ਤੇ ਮਿਲੇਗੀ ਸਬਸਿਡੀ-ਡੀ. ਸੀ

by mediateam

ਕਪੂਰਥਲਾ : ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਖੇਤੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਿਮ ਤਾਰੀਖ ਵਿਚ ਵਾਧਾ ਵਾਧਾ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਹੁਣ ਜ਼ਿਲੇ ਦੇ ਕਿਸਾਨ 31 ਜੁਲਾਈ 2019 ਤੱਕ ਖੇਤੀ ਸੰਦਾਂ ਉੱਪਰ ਮਿਲ ਰਹੀ ਸਬਸਿਡੀ ਦਾ ਲਾਭ ਉਠਾ ਸਕਦੇ ਹਨ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਸੁਪਰ ਐਸ. ਐਮ. ਐਸ, ਹੈਪੀ ਸੀਡਰ, ਪੈਡੀ ਸਟਰਾਅ ਮਲਚਰ/ਚੌਪਰ/ਸ਼ਰੈਡਰ, ਉਲਟਾਵੇਂ ਹਲ ਅਤੇ ਜ਼ੀਰੋ ਟਿੱਲ ਖਾਦ ਬੀਜ ਡਰਿੱਲ ਆਦਿ 'ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹੋ ਸੰਦ ਜਾਂ ਰੋਟਾਵੇਟਰ ਮਸ਼ੀਨਾਂ ਜੇਕਰ  ਸਹਿਕਾਰੀ ਸਭਾਵਾਂ ਜਾਂ ਕਿਸਾਨ ਗਰੁੱਪਾਂ ਵੱਲੋਂ ਲਏ ਜਾਂਦੇ ਹਨ ਤਾਂ ਉਨਾਂ ਨੂੰ 80 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। 

ਉਨਾਂ ਕਿਹਾ ਕਿ ਕਿਸਾਨ, ਕਿਸਾਨ ਗਰੁੱਪ ਜਾਂ ਸਹਿਕਾਰੀ ਸਭਾਵਾਂ ਭਾਰਤ ਸਰਕਾਰ ਵੱਲੋਂ ਤਿਆਰ ਕੀਤੇ ਪੋਰਟਲagrimachinery.nic.in ਉੱਪਰ ਰਜਿਸਟਰ ਕਰਨ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਪਾਸੋਂ ਮਦਦ ਲੈ ਸਕਦੇ ਹਨ। ਉਨਾਂ ਕਿਹਾ ਕਿ ਲਾਭਪਾਤਰੀਆਂ ਨੂੰ ਪੋਰਟਲ 'ਤੇ ਰਜਿਸਟਰ ਕਰਨ ਹਿੱਤ ਜ਼ਮੀਨ ਦੇ ਕਾਗਜ਼ ਅਤੇ ਪਛਾਣ ਪੱਤਰ ਹੋਣੇ ਜ਼ਰੂਰੀ ਹਨ।  ਇਸ ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫ਼ਸਰ, ਸਹਾਇਕ ਖੇਤੀਬਾੜੀ ਇੰਜੀਨੀਅਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਜ਼ਿਲੇ ਦੇ ਕਿਸਾਨਾਂ ਨੂੰ ਇਸ ਸਕੀਮ ਤਹਿਤ ਮਿਲ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। 

More News

NRI Post
..
NRI Post
..
NRI Post
..