ਚੋਣ ਨਤੀਜਿਆਂ ਤੋਂ ਪਹਿਲਾ ਵਿਰੋਧੀ ਧਿਰ ਨੂੰ ਵੱਡਾ ਝਟਕਾ

by

ਨਵੀਂ ਦਿੱਲੀ , 22 ਮਈ ( NRI MEDIA )

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵਿਰੋਧੀ ਧਿਰ, ਜੋ ਕਿ ਐਗਜ਼ਿਟ ਪੋਲ ਦੇ ਲਗਾਤਾਰ ਸਵਾਲ ਚੁੱਕ ਰਹੀ ਹੈ ਉਸਨੂੰ ਹੁਣ ਈਵੀਐਮ ਦੇ ਮੁੱਦੇ ਵੀ ਦੋਹਰਾ ਝਟਕਾ ਲੱਗਿਆ ਹੈ , ਸੁਪਰੀਮ ਕੋਰਟ ਨੇ ਇਕ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਵਿਚ ਇਕ ਵਾਰ ਫਿਰ ਵੀਵੀਪੀਏਟ ਈਵੀਐਮ ਦੇ 100 ਫੀਸਦੀ ਮੇਲ ਦੀ ਮੰਗ ਕੀਤੀ ਜਾ ਰਹੀ ਸੀ ,ਇਸੇ ਦੌਰਾਨ, ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿਚ ਈਵੀਐਮ ਦੀ ਸੁਰੱਖਿਆ ਬਾਰੇ ਵਿਰੋਧੀ ਧਿਰ ਵੱਲੋਂ ਉਠਾਏ ਸਵਾਲਾਂ ਨੂੰ ਰੱਦ ਕਰ ਦਿੱਤਾ ਹੈ , ਸੁਪਰੀਮ ਕੋਰਟ ਨੇ ਈਵੀਐਮ ਦੀ ਕਾਰਜਪ੍ਰਣਾਲੀ ਤੇ ਉੱਠ ਰਹੇ ਸਵਾਲਾਂ ਤੇ ਵੀ ਰੋਕ ਲਗਾਉਂਦੇ ਹੋਏ ਕਿਹਾ ਕਿ ਮਸ਼ੀਨਾਂ ਬਿਲਕੁਲ ਠੀਕ ਹਨ |


ਕਮਿਸ਼ਨ ਨੇ ਵਿਰੋਧੀ ਧਿਰ ਨੂੰ ਕਿਹਾ ਹੈ ਕਿ ਈਵੀਐਮ ਸੁਰੱਖਿਅਤ ਹਨ ਅਤੇ ਉਹ ਕਮਿਸ਼ਨ ਵਿਚ ਭਰੋਸਾ ਬਰਕਰਾਰ ਰੱਖੇ ,ਓਥੇ ਹੀ ਹੁਣ ਇਕ ਕੰਟਰੋਲ ਰੂਮ ਕੇਂਦਰੀ ਪੱਧਰ 'ਤੇ ਬਣਾਇਆ ਗਿਆ ਹੈ ਜਿੱਥੇ ਸਟਰਾਂਗ ਰੂਮ ਦੀ ਸੁਰੱਖਿਆ ਨਾਲ ਸਬੰਧਤ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ , ਮੰਗਲਵਾਰ ਨੂੰ, ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ, ਗੁੰਮਰਾਹਕੁੰਨ ਵਿਡੀਓ ਤੇਜ਼ੀ ਨਾਲ ਫੈਲ ਗਈਆਂ ਸਨ ਜਿਸ ਵਿੱਚ ਕਥਿਤ ਤੌਰ 'ਤੇ ਇਹ ਦਿਖਾਇਆ ਗਿਆ ਸੀ ਕਿ ਈਵੀਐਮ ਨੂੰ ਕੀਤੇ ਹੋਰ ਲੈ ਕੇ ਜਾਇਆ ਜਾ ਰਿਹਾ ਹੈ , ਇਸ 'ਤੇ ਬਹੁਤ ਰੋਸ ਅਤੇ ਪ੍ਰਦਰਸ਼ਨ ਵੀ ਕੀਤੇ ਗਏ , ਇਸ ਉੱਤੇ ਜਵਾਬ ਦਿੰਦੇ ਹੋਏ ਕੇਂਦਰੀ ਚੋਣ ਕਮਿਸ਼ਨ ਨੇ ਯਕੀਨ ਦਿਵਾਇਆ ਕਿ ਸਾਰੇ ਈਵੀਐਮ ਸੁਰੱਖਿਅਤ ਹਨ |

ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਈਵੀਐਮ ਸੁਰੱਖਿਆ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਗਾਜੀਪੁਰ, ਚੰਦੌਲੀ, ਡੂਮਰੀਗੰਜ ਅਤੇ ਝਾਂਸੀ ਵਿਚ ਈਵੀਐਮ ਦੇ ਖਿਲਾਫ ਲੱਗੇ ਦੋਸ਼ ਅਸਲ ਤੱਥਾਂ ਤੋਂ ਪਰੇ ਹਨ, ਪੋਲਿੰਗ ਵਿਚ ਵਰਤੇ ਗਏ ਈਵੀਐਮ ਪੂਰੀ ਤਰ੍ਹਾਂ ਸੁਰੱਖਿਅਤ ਹਨ , ਇਥੇ ਦੀਆ ਪਾਰਟੀਆਂ ਦੇ ਬੁਲਾਰਿਆਂ ਨੇ ਵੀ ਈਵੀਐਮ ਸੁਰੱਖਿਅਤ ਹੋਣ ਦੀ ਗੱਲ ਚੋਣ ਕਮਿਸ਼ਨ ਨੂੰ ਲਿਖਤ ਵਿੱਚ ਦਿੱਤੀ ਹੈ |

More News

NRI Post
..
NRI Post
..
NRI Post
..