ਭੀੜ ‘ਚ ਗੁੰਮ ਹੋਈ ਨਾਬਾਲਗ, ਅਣਪਛਾਤੇ ਵਿਅਕਤੀਆ ਵੱਲੋਂ ਕਿਡਨੈਪ ਕਰਨ ਦਾ ਸ਼ੱਕ

by jaskamal

ਨਿਊਜ਼ (ਡੈਸਕ ਰਿੰਪੀ ਸ਼ਰਮਾ) : ਹਰਿਆਣਾ ਦੇ ਚੌੜੇ ਬਾਜ਼ਾਰ 'ਚ ਕੱਪੜੇ ਖਰੀਦਣ ਆਈ 15 ਸਾਲ ਦੀ ਲੜਕੀ ਭੀੜ 'ਚ ਗੁੰਮ ਹੋ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਸ ਨੂੰ ਕਿਸੇ ਅਣਪਛਾਤੇ ਵਿਅਕਤੀਆ ਨੇ ਅਗ਼ਵਾ ਕੀਤਾ ਹੋਇਆ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਦੇ ਰਹਿਣ ਵਾਲੇ ਤੌਫੀਕ ਨੇ ਦੱਸਿਆ ਕਿ ਉਹ ਆਪਣੀ 15 ਸਾਲ ਦੀ ਭੈਣ ਨਾਲ ਚੌੜੇ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਲਈ ਆਇਆ ਸੀ। ਬਾਜ਼ਾਰ ਵਿਚ ਭੀੜ ਜ਼ਿਆਦਾ ਹੋਣ ਕਾਰਨ ਉਸ ਦੀ ਭੈਣ ਵਿਛੜ ਗਈ। ਘੰਟਿਆਂ ਤਕ ਚੌੜੇ ਬਾਜ਼ਾਰ ਵਿਚ ਤਲਾਸ਼ ਕਰਨ ਤੋਂ ਬਾਅਦ ਵੀ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।