PM Modi ਦੀਆਂ ਚੋਣ ਰੈਲੀਆਂ ਸਬੰਦੀ ਵਿਸ਼ੇਸ਼ ਕਮੇਟੀ ਗਠਿਤ, ਤਰੁਣ ਚੁੱਘ ਨੂੰ ਮਿਲੀ ਇਹ ਜ਼ਿੰਮੇਵਾਰੀ

by jaskamal

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਤੱਕ ਦੇਸ਼ ਭਰ ’ਚ ਕਈ ਰੈਲੀਆਂ ਤੇ ਸਭਾਵਾਂ ਕਰਨਗੇ। ਇਹ ਸਾਰੀਆਂ ਰੈਲੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣਗੀਆਂ। ਇਸ ਲਈ ਭਾਜਪਾ ਨੇ ਅਗਲੇ 1 ਸਾਲ ਲਈ ਪੂਰੀ ਰੂਪ-ਰੇਖਾ ਤਿਆਰ ਕਰ ਲਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਰੈਲੀਆਂ ਤੇ ਸਭਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਵੀਰਵਾਰ ਨੂੰ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ।

 ਇਸ ਕਮੇਟੀ ‘ਚ ਰਿਤੂਰਾਜ ਸਿਨਹਾ ਅਰਵਿੰਦ ਮੈਨਨ, ਅਲਕਾ ਗੁਰਜਰ, ਪ੍ਰਦਿਊਮਨ ਕੁਮਾਰ, ਰਾਜਕੁਮਾਰ ਫੁਲਵਰੀਅਨ ਤੇ ਰੋਹਿਤ ਚਾਹਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।