Bus Stand ‘ਤੇ ਲੱਗੀ ਭਿਆਨਕ ਅੱਗ, 3 ਬੱਸਾਂ ਸੜ ਕੇ ਸੁਆਹ, ਇਕ ਵਿਅਕਤੀ ਹਲਾਕ

by jaskamal

ਨਿਊਜ਼ ਡੈਸਕ : ਬਠਿੰਡਾ ਸ਼ਹਿਰ ਦੇ ਵਿਚਕਾਰ ਬਣੇ ਦਸਮੇਸ਼ ਬੱਸ ਸਟੈਂਡ 'ਤੇ ਰਾਤ ਫਿਰ ਅੱਗ ਲੱਗ ਗਈ, ਜਿਸ ਨੇ ਜਲਦ ਹੀ ਭਿਆਨਕ ਰੂਪ ਧਾਰਨ ਕਰ ਲਿਆ। ਇਸ ਅਗਨੀ ਕਾਂਡ 'ਚ ਨਿੱਜੀ ਕੰਪਨੀ ਦੀਆਂ 3 ਬੱਸਾਂ ਸੜ ਕੇ ਸੁਆਹ ਹੋ ਗਈਆਂ ਤੇ ਇਕ ਬੱਸ 'ਚ ਮੌਜੂਦ ਇਕ ਵਿਅਕਤੀ ਦੀ ਵੀ ਮੌਤ ਹੋ ਗਈ।

ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਸ਼ਹਿਰ ਨਿਵਾਸੀਆਂ ਅਤੇ ਸਤਿਕਾਰ ਕਮੇਟੀ ਕੋਠਾ ਗੁਰੂ ਵੱਲੋਂ ਬਣਾਈ ਗਈ ਨਿੱਜੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਘਟਨਾ 'ਚ ਮ੍ਰਿਤਕ ਦੀ ਲਾਸ਼ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।