ਦਹਿਸ਼ਤੀ ਹਮਲੇ ਵਿੱਚ 3 ਜਵਾਨ ਸ਼ਹੀਦ

by

ਦਹਿਸ਼ਤੀ ਹਮਲੇ ਵਿੱਚ ਇਕ ਐੱਸਪੀਓ ਤੇ ਸੀਆਰਪੀਐੱਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਸਨ, ਜੋ ਮਗਰੋਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਏ।’ ਸੁਰੱਖਿਆ ਬਲਾਂ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਹਿਸ਼ਤਗਰਦਾਂ ਨੇ ਨੌਗਾਮ ਬਾਈਪਾਸ ’ਤੇ ਤਾਇਨਾਤ ਪੁਲੀਸ ਕਰਮੀਆਂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਜਿਸ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਜਾਨ ਜਾਂਦੀ ਰਹੀ ਸੀ, ਜਦੋਂਕਿ ਇਕ ਪੁਲੀਸ ਕਰਮੀ ਜ਼ਖ਼ਮੀ ਹੋ ਗਿਆ ਸੀ। ਪੁਲੀਸ ਨੇ ਇਸ ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ ਦੱਸਿਆ ਸੀ। ਮਾਰੇ ਗਏ ਸੀਆਰਪੀਐਫ ਜਵਾਨਾਂ ਦੀ ਪਛਾਣ ਬਿਹਾਰ ਦੇ ਰੋਹਤਾਸ ਵਾਸੀ ਖੁਰਸ਼ੀਦ ਖ਼ਾਨ (41) ਤੇ ਬਿਹਾਰ ਦੇ ਹੀ ਜੇਹਾਨਾਬਾਦ ਵਾਸੀ 27 ਸਾਲਾ ਸ਼ਰਮਾ ਲਵਕੁਸ਼ ਸੁਦਰਸ਼ਨ ਵਜੋਂ ਹੋਈ ਹੈ।ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਦਹਿਸ਼ਤਗਰਦਾਂ ਵੱਲੋਂ ਪੁਲੀਸ ਤੇ ਸੀਆਰਪੀਐੱਫ  ਦੀ ਇਕ ਟੀਮ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਵਿੱਚ ਜੰਮੂ ਤੇ ਕਸ਼ਮੀਰ ਪੁਲੀਸ ਦਾ ਵਿਸ਼ੇਸ਼ ਪੁਲੀਸ ਅਧਿਕਾਰੀ ਤੇ ਸੀਆਰਪੀਐੱਫ ਦੇ ਦੋ ਜਵਾਨ ਸ਼ਹੀਦ ਹੋ ਗਏ। ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਦਹਿਸ਼ਤਗਰਦਾਂ ਨੇ ਦਿਨ ਦਿਹਾੜੇ ਸ੍ਰੀਨਗਰ ਦੇ ਬਾਹਰਵਾਰ ਭੀੜ ਭੜੱਕੇ ਵਾਲੇ ਨੌਗਾਮ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ ਸੀ।




More News

NRI Post
..
NRI Post
..
NRI Post
..