14 ਸਾਲ ਦੇ ਦਰਿੰਦੇ ਨੇ 2 ਸਾਲ ਦੀ ਮਾਸੂਮ ਨਾਲ ਕੀਤਾ ਜਬਰ ਜਨਾਹ

by

ਵੈੱਬ ਡੈਸਕ (ਵਿਕਰਮ ਸਹਿਜਪਾਲ)ਪਟਿਆਲਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੀਵੀ ਵਿਖਾਉਣ ਦੇ ਬਹਾਨੇ 2 ਸਾਲ ਦੀ ਮਾਸੂਮ ਨਾਲ 14 ਸਾਲ ਦੇ ਨਾਬਾਲਿਗ ਨੇ ਜਬਰ ਜਨਾਹ ਕੀਤਾ।

ਕੀ ਹੈ ਪੂਰਾ ਮਾਮਲਾ..?

ਬੀਤੇ ਦਿਨੀਂ ਪਟਿਆਲਾ ਦੀ ਇੱਕ ਕਾਲੋਨੀ 'ਚ ਰਹਿਣ ਵਾਲਾ 14 ਸਾਲ ਮੁੰਡਾ ਆਪਣੇ ਗੁਆਂਢ 'ਚ ਰਹਿੰਦੀ 2 ਸਾਲ ਦੀ ਮਾਸੂਮ ਨੂੰ ਆਪਣੇ ਘਰ ਖੇਡਣ ਲਈ ਲੈਕੇ ਆਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਗੱਲ ਦਾ ਪਤਾ ਬੱਚੀ ਦੇ ਮਾਪਿਆਂ ਨੂੰ ਉਦੋਂ ਲੱਗਿਆ, ਜਦੋਂ ਬੱਚੀ ਦੀ ਮਾਂ ਨੇ ਉਸਦੀ ਰੋਣ ਦੀ ਆਵਾਜ਼ ਸੁਣੀ। 


ਬੱਚੀ ਦੀ ਮਾਂ ਜਦੋਂ ਉਸ ਲੜਕੇ ਦੇ ਘਰ ਗਈ ਤਾਂ ਮੁਲਜ਼ਮ ਉਸਦੀ ਬੱਚੀ ਨਾਲ ਜਬਰ ਜਨਾਹ ਕਰ ਰਿਹਾ ਸੀ ਤੇ ਬੱਚੀ ਦੀ ਮਾਂ ਨੂੂੰ ਵੇਖਦਿਆਂ ਹੀ ਉਹ ਉੱਥੋਂ ਫਰਾਰ ਹੋ ਗਿਆ।ਦੱਸ ਦਈਏ ਕਿ ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਆਈਪੀਸੀ ਦੀ ਧਾਰਾ 376 ਅਤੇ ਪੋਕਸੋ ਐਕਟ 2012 ਤਹਿਤ ਮੁਲਜ਼ਮਸ ਵਿਰੁੱਧ ਮਾਮਲਾ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..