ਟਰੱਕ ਰਾਹੀਂ ਆ ਰਹੇ ਅੱਤਵਾਦੀਆਂ ਨੂੰ ਸੈਨਾ ਨੇ ਭੁੰਨਿਆਂ

by simranofficial

ਜੰਮੂ ਕਸ਼ਮੀਰ ( ਐਨ. ਆਰ. ਆਈ. ਮੀਡਿਆ ) : - ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਖਿਲਾਫ਼ ਕਾਰਵਾਈ ਜਾਰੀ ਹੈ ,  4 ਅੱਤਵਾਦੀਆਂ ਨੂੰ ਮਾਰਿਆ ਗਿਆ ਹੈ , ਖੁਫੀਆ ਜਾਣਕਾਰੀ ਤੋਂ ਬਾਅਦ ਨਗਰੋਟਾ ਵਿਚ ਸੁਰੱਖਿਆ ਸਖਤ ਕੀਤੀ ਗਈ ਹੈ ਨਗਰੋਟਾ ਵਿੱਚ ਟਰੱਕ ਤੋਂ ਆ ਰਹੇ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਗਿਆ ਜਿਸ ਚ ਸੈਨਾ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ, ਹਾਈਵੇਅ ਬੰਦ ਕੀਤਾ ਗਿਆ ਹੈ ,ਜਾਂਚ ਅਭਿਆਨ ਲਗਾਤਾਰ ਜ਼ਾਰੀ ਹੈ |

ਖੁਫੀਆ ਜਾਣਕਾਰੀ ਤੋਂ ਬਾਅਦ ਨਗਰੋਟਾ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ ਅਤੇ ਹਰ ਬਲਾਕ ਵਿਚ ਆਉਣ ਵਾਲੀਆਂ ਗੱਡੀਆਂ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਸਮੇਂ ਦੇ ਦੌਰਾਨ, ਸੁਰੱਖਿਆ ਬਲਾਂ ਨੇ ਬਾਨ ਟੋਲ ਪਲਾਜ਼ਾ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ , ਜਿਸ ਦੌਰਾਨ ਟਰੱਕ ਦੀ ਚੈੱਕਕਿੰਗ ਕੀਤੀ ਗਈ, ਅੱਤਵਾਦੀਆਂ ਦੇ ਵਲੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ ਗਈ ਅਤੇ ਸੁਰੱਖਿਆ ਬਲਾਂ ਨੇ ਅੱਤਵਾਦੀ ਮਾਰ ਡਿਗਾਏ , ਫਿਲਹਾਲ ਸਰਚ ਅਭਿਆਨ ਜ਼ਾਰੀ ਹੈ |

ਇਸ ਤੋਂ ਪਹਿਲਾਂ, 6 ਨਵੰਬਰ, 2020 ਨੂੰ, ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਮੇਜ ਪੰਪੋਰ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਾ ਮੁਕਾਬਲਾ ਹੋਇਆ ਸੀ। ਇਹ ਮੁਕਾਬਲਾ ਅਗਲੇ ਦਿਨ ਸਵੇਰ ਤੱਕ ਚੱਲਿਆ ਸੀ। ਇਸ ਮੁਕਾਬਲੇ ਵਿਚ ਇੱਕ ਅੱਤਵਾਦੀ ਮਾਰਿਆ ਗਿਆ। ਉਸੇ ਸਮੇਂ, ਇਕ ਨੂੰ ਆਤਮ ਸਮਰਪਣ ਕਰਨ ਲਈ ਵੀ ਮਜਬੂਰ ਕੀਤਾ ਗਿਆ ਸੀ | ਇਸ ਮੁਕਾਬਲੇ ਦੌਰਾਨ ਦੋ ਸਥਾਨਕ ਲੋਕ ਜ਼ਖਮੀ ਵੀ ਹੋਏ, ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ |