ਲਾੜੇ ਨੇ ਕੌੜੀ ਚੜ੍ਹਨ ਤੋਂ ਪਹਿਲਾਂ ਆਪਣੀ ਵੋਟ ਪਾਈ

by mediateam

ਬਨੂੜ : ਪਿੰਡ ਫ਼ਤਹਿਪੁਰ ਗੜ੍ਹੀ ਵਿਖੇ ਲਾੜੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੀ ਵੋਟ ਪਾਈ ਤੇ ਲੋਕਰਾਜ ਦੇ ਸਭ ਤੋਂ ਵੱਡੇ ਅਮਲ ਵਿਚ ਬਣਦਾ ਸਹਿਯੋਗ ਦਿੱਤਾ। ਇਸ ਮੌਕੇ ਉਸ ਨਾਲ ਪਿੰਡ ਦੇ ਨੌਜਵਾਨ ਆਗੂ ਅਮਨਦੀਪ ਸਿੰਘ ਮੌਜੂਦ ਸਨ। ਲਾੜੇ ਰਾਕੇਸ਼ ਕੁਮਾਰ ਨੇ ਵੋਟ ਪਾਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਸ ਦੀ ਸ਼ਾਦੀ ਹੋਣੀ ਹੈ ਤੇ ਉਸ ਨੇ ਸ਼ੁਤਰਾਣਾ ਵਿਖੇ ਵਿਆਹੁਣ ਜਾਣਾ ਹੈ।

ਲਾੜੇ ਰਾਕੇਸ਼ ਨੇ ਅੱਗੇ ਆਖਿਆ ਕਿ ਉਸ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨੀ ਜ਼ਰੂਰੀ ਸਮਝੀ ਹੈ ਤੇ ਇਸੇ ਲਈ ਬਰਾਤ ਤੋਂ ਪਹਿਲਾਂ ਵੋਟ ਪਾਉਣ ਆਏ ਹਨ। ਇਸ ਮੌਕੇ ਉਨ੍ਹਾਂ ਦੇ ਪਿਤਾ ਦਲਬੀਰ ਚੰਦ ਤੇ ਮਾਤਾ ਕਿ੍ਸ਼ਨਾ ਦੇਵੀ ਮੌਜੂਦ ਸਨ ਤੇ ਉਨ੍ਹਾਂ ਨੇ ਵੀ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਪੂਰੇ ਮੈਂਬਰਾਂ ਨੇ ਬਰਾਤ ਵਿਚ ਜਾਣ ਤੋਂ ਪਹਿਲਾਂ ਆਪਣੀ ਵੋਟ ਪਾਈ ਹੈ। ਸਾਰਾ ਪਰਿਵਾਰ ਇਸ ਨੂੰ ਲੋਕਰਾਜੀ ਅਮਲ ਵਿਚ ਜ਼ਰੂਰੀ ਕਾਰਜ ਸਮਝਦਾ ਹੈ। 

More News

NRI Post
..
NRI Post
..
NRI Post
..