ਸਸੰਦ ਦਾ ਬਜਟ ਇਜਲਾਸ 31 ਜਨਵਰੀ ਤੋਂ ਹੋਵੇਗਾ ਸ਼ੁਰੂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਸੰਦ ਦਾ ਬਜਟ ਇਜਲਾਸ ਹੁਣ 31 ਜਨਵਰੀ ਨੂੰ ਸ਼ੁਰੂ ਹੋਵੇਗਾ ਤੇ 6 ਅਪ੍ਰੈਲ ਨੂੰ ਖ਼ਤਮ ਹੋਵੇਗਾ। ਦੱਸਿਆ ਜਾ ਰਿਹਾ ਇਸ ਵਾਰ ਇਜਲਾਸ ਦੌਰਾਨ 27 ਮੀਟਿੰਗਾਂ ਹੋਣਗੀਆਂ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛੁੱਟੀ 14 ਫਰਵਰੀ ਤੋਂ 12 ਮਾਰਚ ਤੱਕ ਹੋਣਗੀਆਂ । ਉਨ੍ਹਾਂ ਨੇ ਕਿਹਾ ਸਸੰਦ ਦਾ ਬਜਟ ਸੈਸ਼ਨ 2023, 31 ਜਨਵਰੀ ਨੂੰ ਸ਼ੁਰੂ ਹੋਵੇਗਾ ਤੇ 6 ਅਪ੍ਰੈਲ ਨੂੰ ਖ਼ਤਮ ਹੋਵੇਗਾ । ਇਸ ਦੌਰਾਨ 66 ਦਿਨਾਂ 'ਚ 27 ਮੀਟਿੰਗਾਂ ਹੋਣਗੀਆਂ । ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ 2023 ਦੇ ਬਜਟ ਇਜਲਾਸ ਦੌਰਾਨ 14 ਫਰਵਰੀ ਤੋਂ 12 ਮਾਰਚ ਤੱਕ ਛੁੱਟੀ ਹੋਵੇਗੀ ਤਾਂ ਜੋ ਵਿਭਾਗ ਨਾਲ ਸਬੰਧਤ ਸਸੰਦੀ ਸਥਾਈ ਕਮੇਟੀਆਂ ਗ੍ਰਾਂਟਾ ਦੀਆਂ ਮੰਗਾਂ ਦੀ ਜਾਂਚ ਕਰ ਸਕੇ ਤੇ ਆਪਣੇ ਵਿਭਾਗਾਂ ਨਾਲ ਸਬੰਧਤ ਰਿਪੋਰਟਾਂ ਵੀ ਤਿਆਰ ਕਰ ਸਕਣ।