ਹੋਟਲ ‘ਚ ਕਰਵਾਏ ਜਾ ਰਹੇ ਸੁੰਦਰਤਾ ਮੁਕਾਬਲੇ ਨੂੰ ਲੈ ਕੇ ਹੋਇਆ ਵਿਵਾਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੇ ਇਕ ਹੋਟਲ 'ਚ ਕਰਵਾਏ ਜਾ ਰਹੇ ਸੁੰਦਰਤਾ ਮੁਕਾਬਲੇ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਦੱਸ ਦਈਏ ਕਿ ਸੁੰਦਰਤਾ ਮੁਕਾਬਲੇ ਦੇ ਪੋਸਟਰ ਵੱਖ ਵੱਖ ਸ਼ਹਿਰਾਂ ਵਿੱਚ ਲਗਾਏ ਗਏ ਹਨ। ਜਿਸ ਨੂੰ ਦੇਖ ਕੇ ਲੋਕ ਗੁੱਸੇ 'ਚ ਆ ਗਏ ਹਨ। ਇਸ ਮਾਮਲੇ ਨੂੰ ਲੈ ਕੇ ਕਈ ਲੋਕਾਂ ਨੇ ਪੁਲਿਸ ਨੂੰ ਮਾਮਲਾ ਦਰਜ ਕਰਵਾਈਆਂ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਦੱਸ ਦਈਏ ਕਿ ਇਸ ਸੁੰਦਰਤਾ ਮੁਕਾਬਲੇ ਦੇ ਪੋਸਟਰ ਸੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾ ਬਠਿਡਾ ਦੇ ਇਕ ਹੋਟਲ ਵਿੱਚ ਕੁਝ ਵਿਅਕਤੀਆਂ ਵਲੋਂ ਸੁੰਦਰਤਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਵੱਖ- ਵੱਖ ਸ਼ਹਿਰਾਂ ਵਿੱਚ ਪੋਸਟਰ ਵੀ ਲਗਾਏ ਗਏ ਹਨ। ਪੋਸਟਰ ਵਿਛ ਲਿਖਿਆ ਹੋਇਆ ਹੈ ਕਿ ਇਸ ਮੁਲਾਬਲੇ ਵਿੱਚ ਜਿੱਤਣ ਵਾਲੀ ਕਦੁਇ ਨੂੰ ਕੈਨੇਡਾ ਦੇ ਰਹਿਣ ਵਾਲੇ ਮੁੰਡੇ ਨਾਲ ਵਿਆਹ ਕਰਨ ਦੀ ਪਹਿਸਕੇਸ਼ ਵੀ ਕੀਤੀ ਜਾਵੇਗੀ ।