LAC ‘ਤੇ ਮੌਜੂਦਾ ਸਥਿਤੀ ਚੀਨ ਦੁਆਰਾ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਾਰਨ ਪੈਦਾ ਹੋਈ : ਜੈਸ਼ੰਕਰ

by jaskamal

ਨਿਊਜ਼ ਡੈਸਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ (LAC) 'ਤੇ ਮੌਜੂਦਾ ਸਥਿਤੀ ਚੀਨ ਦੁਆਰਾ ਸਰਹੱਦ 'ਤੇ ਸੈਨਿਕਾਂ ਨੂੰ ਵੱਡੇ ਪੱਧਰ 'ਤੇ ਨਾ ਭੇਜਣ ਦੇ ਲਿਖਤੀ ਸਮਝੌਤਿਆਂ ਦੀ ਅਣਦੇਖੀ ਕਾਰਨ ਪੈਦਾ ਹੋਈ ਹੈ। ਆਪਣੇ ਆਸਟ੍ਰੇਲੀਆਈ ਹਮਰੁਤਬਾ ਮਾਰਿਸ ਪੇਨ ਦੇ ਨਾਲ ਇਕ ਸੰਯੁਕਤ ਪ੍ਰੈਸ ਕਾਨਫਰੰਸ 'ਚ ਬੋਲਦਿਆਂ, ਜੈਸ਼ੰਕਰ ਨੇ ਕਿਹਾ ਕਿ ਜਦੋਂ ਇਕ ਵੱਡਾ ਦੇਸ਼ ਲਿਖਤੀ ਵਚਨਬੱਧਤਾਵਾਂ ਦੀ ਅਣਦੇਖੀ ਕਰਦਾ ਹੈ, ਤਾਂ ਇਹ ਪੂਰੇ ਅੰਤਰਰਾਸ਼ਟਰੀ ਭਾਈਚਾਰੇ ਲਈ ਜਾਇਜ਼ ਚਿੰਤਾ ਦਾ ਮੁੱਦਾ ਹੈ।

ਮੰਤਰੀ ਨੇ ਇਹ ਟਿੱਪਣੀਆਂ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਪੂਰਬੀ ਲੱਦਾਖ ਸਰਹੱਦ 'ਤੇ ਤਣਾਅ ਦੇ ਸਵਾਲ ਦੇ ਜਵਾਬ 'ਚ ਕੀਤੀਆਂ। ਇਹ ਪੁੱਛੇ ਜਾਣ 'ਤੇ ਕਿ ਕੀ ਸ਼ੁੱਕਰਵਾਰ ਨੂੰ ਇੱਥੇ ਕਵਾਡ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਭਾਰਤ-ਚੀਨ ਸਰਹੱਦੀ ਰੁਕਾਵਟ ਦਾ ਮੁੱਦਾ ਚਰਚਾ ਲਈ ਆਇਆ।

ਕਵਾਡ ਨੇ ਭਾਰਤ-ਚੀਨ ਸਬੰਧਾਂ 'ਤੇ ਵਿਚਾਰ-ਵਟਾਂਦਰਾ ਕੀਤਾ ਸੀ ਕਿਉਂਕਿ ਇਹ ਇਸ ਗੱਲ ਦਾ ਹਿੱਸਾ ਸੀ ਕਿ ਅਸੀਂ ਆਪਣੇ ਗੁਆਂਢ 'ਚ ਕੀ ਹੋ ਰਿਹਾ ਹੈ, ਬਾਰੇ ਇਕ-ਦੂਜੇ ਨੂੰ ਕਿਵੇਂ ਜਾਣੂ ਕਰਵਾਇਆ। ਇਹ ਇਕ ਅਜਿਹਾ ਮੁੱਦਾ ਹੈ, ਜਿਸ 'ਚ ਬਹੁਤ ਸਾਰੇ ਦੇਸ਼ ਜਾਇਜ਼ ਤੌਰ 'ਤੇ ਦਿਲਚਸਪੀ ਲੈਂਦੇ ਹਨ, ਖਾਸ ਕਰਕੇ ਜੇ ਉਹ ਇੰਡੋ-ਪੈਸੀਫਿਕ ਖੇਤਰ ਤੋਂ ਹਨ।