ਡਰਾਈਵਰ ਨੇ ਕਿਸ਼ਤਾਂ ਨਾ ਭਰ ਸਕਣ ਕਾਰਨ ਆਪਣੇ ਹੀ ਈ-ਰਿਕਸ਼ਾ ਨੂੰ ਲਗਾਈ ਅੱਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਵਿਖੇ ਇਕ ਦਿਹਾੜੀਦਾਰ ਈ-ਰਿਕਸ਼ਾ ਡਰਾਈਵਰ ਵੱਲੋਂ ਆਪਣੇ ਹੀ ਈ-ਰਿਕਸ਼ਾ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਮੌਕੇ 'ਤੇ ਮੌਜੂਦ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਪਤਾ ਲੱਗਿਆ ਕਿ ਇਹ ਈ-ਰਿਕਸ਼ਾ ਚਾਲਕ ਇਸ ਦੀਆਂ ਕਿਸ਼ਤਾਂ ਨਾ ਭਰ ਸਕਣ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ।

ਉਹ ਪੈਟਰੋਲ ਦੀ ਬੋਤਲ ਆਪਣੇ ਨਾਲ ਹੀ ਲੈ ਕੇ ਆਇਆ ਅਤੇ ਉਸ ਨੇ ਚਾਰੋਂ ਪਾਸੇ ਗੱਡੀ 'ਤੇ ਪੈਟਰੋਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ।ਉਕਤ ਸ਼ਖ਼ਸ ਅੱਗ ਲਗਾਉਣ ਤੋਂ ਬਾਅਦ ਉਸ ਦੇ ਸਾਹਮਣੇ ਹੀ ਬੈਠਾ ਰਿਹਾ ਅਤੇ ਅੱਗ ਲੱਗਦੀ ਵੇਖਦਾ ਰਿਹਾ। ਇਸ ਦੌਰਾਨ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਦੀ ਸੂਚਨਾ ਪਾ ਕੇ ਪਹੁੰਚੀਆਂ ਤਾਂ ਉਥੋਂ ਉਹ ਤੁਰੰਤ ਰਫੂਚੱਕਰ ਹੋ ਗਿਆ।