ਜਪਾਨ ਸਿਖਿਆ ਪ੍ਰਾਪਤ ਕਰਨ ਗਏ ਨੌਜਵਾਨ ਦੀ ਪਰਤੀ ਘਰ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਪਿਛਲੇ ਮਹੀਨੇ ਜਪਾਨ ਦੇ ਸ਼ਹਿਰ ਉਸਾਕਾ ਵਿਚ ਅਚਾਨਕ ਮੌਤ ਦਾ ਸ਼ਿਕਾਰ ਹੋਏ ਬਿਜਲੀ ਘਰ ਟਾਂਡਾ ਵਾਸੀ ਨੌਜਵਾਨ ਦਾ ਦਾਰਾਪੁਰ ਸ਼ਮਸ਼ਾਨਘਾਟ ਵਿਚ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉੱਚ ਸਿੱਖਿਆ ਲਈ ਜਪਾਨ ਗਏ ਹਰਵਿੰਦਰ ਸਿੰਘ ਉਰਫ਼ ਪੁਨੀਤ ਭਾਟੀਆ ਪੁੱਤਰ ਸੁਰਿੰਦਰ ਭਾਟੀਆ ਦੀ ਮ੍ਰਿਤਕ ਦੇਹ ਬੀਤੀ ਰਾਤ ਜਪਾਨ ਤੋਂ ਵਾਪਸ ਲਿਆਂਦੀ ਗਈ ਸੀ।

ਦੱਸ ਦਈਏ ਕਿ ਮ੍ਰਿਤਕ ਦੇ ਪਿਤਾ ਸੁਰਿੰਦਰ ਭਾਟੀਆ ਨੇ ਦੱਸਿਆ ਸੀ ਕਿ ਹਰਵਿੰਦਰ ਐੱਮ .ਐੱਸ. ਸੀ. ਮੈਥ ਕਰਨ ਉਪਰੰਤ ਕਰੀਬ 4 ਸਾਲ ਪਹਿਲਾਂ ਉੱਚ ਸਿਖਿਆ ਪ੍ਰਾਪਤ ਕਰਨ ਲਈ ਜਪਾਨ ਚਲਾ ਗਿਆ। ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਪਾਰਟ ਟਾਈਮ ਕੰਮ ਕਰਦਾ ਸੀ। ਉਨ੍ਹਾਂ ਨੂੰ ਹਰਵਿੰਦਰ ਦੇ ਦੋਸਤਾਂ ਤੋਂ ਫੋਨ ਦੇ ਜ਼ਰੀਏ ਇਹ ਜਾਣਕਾਰੀ ਮਿਲੀ ਸੀ ਕਿ ਅਚਾਨਕ ਬ੍ਰੇਨ ਹੈਮਰੇਜ ਹੋਣ ਕਾਰਨ ਹਰਵਿੰਦਰ ਸਿੰਘ ਦੀ ਮੌਤ ਹੋ ਗਈ।

More News

NRI Post
..
NRI Post
..
NRI Post
..