ਖੁਸ਼ਖਬਰੀ! ਕੈਨੇਡਾ ਨੇ 13 ਲੱਖ ਪ੍ਰਵਾਸੀਆਂ ਲਈ ਖੋਲ੍ਹੇ ਦਰਵਾਜ਼ੇ, ਜਾਣੋ ਕੀ ਨੇ ਸ਼ਰਤਾਂ

by jaskamal

ਨਿਊਜ਼ ਡੈਸਕ (ਜਸਕਮਲ) : ਕੈਨੇਡਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਹ ਅਗਲੇ ਤਿੰਨ ਸਾਲਾਂ 'ਚ 1.3 ਮਿਲੀਅਨ (13 ਲੱਖ) ਪ੍ਰਵਾਸੀਆਂ ਨੂੰ ਦੇਸ਼ 'ਚ ਦਾਖਲ ਹੋਣ ਦੀ ਇਜਾਜ਼ਤ ਦੇਵੇਗੀ। ਸਰਕਾਰ ਦਾ ਉਦੇਸ਼ ਮਹਾਮਾਰੀ ਤੋਂ ਬਾਅਦ ਵਿਕਾਸ ਨੂੰ ਹੁਲਾਰਾ ਦੇਣਾ ਹੈ। 2022-2024 ਇਮੀਗ੍ਰੇਸ਼ਨ ਪੱਧਰੀ ਯੋਜਨਾ ਦੇ ਅਨੁਸਾਰ ਕੈਨੇਡਾ 2022 'ਚ 431,000 ਤੋਂ ਵੱਧ ਇਮੀਗ੍ਰੇਸ਼ਨਾਂ ਲਵੇਗਾ, ਜੋ ਕਿ ਸ਼ੁਰੂਆਤੀ ਤੌਰ 'ਤੇ ਐਲਾਨੇ 411,000 ਤੋਂ ਵੱਧ ਤੇ 2023 'ਚ 447,055 ਤੇ 2024 'ਚ 451,000 ਤੋਂ ਵੱਧ ਹੈ।

ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਅਸੀਂ ਆਰਥਿਕ ਰਿਕਵਰੀ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ । 2022-2024 ਪੱਧਰੀ ਯੋਜਨਾ 'ਚ ਦਰਸਾਏ ਗਏ ਨਵੇਂ ਇਮੀਗ੍ਰੇਸ਼ਨ ਟੀਚਿਆਂ ਨੂੰ ਨਿਰਧਾਰਤ ਕਰਨਾ, ਸਾਡੇ ਭਾਈਚਾਰਿਆਂ ਅਤੇ ਆਰਥਿਕਤਾ ਦੇ ਸਾਰੇ ਖੇਤਰਾਂ 'ਚ ਪ੍ਰਵਾਸੀਆਂ ਦੇ ਬੇਅੰਤ ਯੋਗਦਾਨ ਨੂੰ ਲਿਆਉਣ 'ਚ ਹੋਰ ਮਦਦ ਕਰੇਗਾ। ਕੈਨੇਡਾ 'ਚ ਸਥਾਈ ਨਿਵਾਸ ਪ੍ਰਾਪਤ ਕਰਨ ਵਾਲੀ ਸਭ ਤੋਂ ਵੱਡੀ ਕੌਮੀਅਤ 'ਚ ਭਾਰਤੀ ਹਨ, ਜਿਨ੍ਹਾਂ ਦੀ ਕੁੱਲ ਸੰਖਿਆ ਦਾ ਲਗਪਗ 40% ਹੈ। 2020 'ਚ 27,000 ਤੋਂ ਵੱਧ ਭਾਰਤੀ ਕੈਨੇਡਾ 'ਚ ਦਾਖਲ ਹੋਏ, 50,000 ਤੋਂ ਵੱਧ ਨੂੰ ਸਥਾਈ ਨਿਵਾਸੀ ਲਈ ਬਿਨੈ ਕਰਨ ਲਈ ਸੱਦਾ ਦਿੱਤਾ ਗਿਆ।