ਕੈਨੇਡਾ ‘ਚ ਬਾਰਡਰ ਨੇੜੇ ਰਹਿ ਰਹੇ ਲੋਕ ਨੂੰ 4 ਲੱਖ ਡਾਲਰ ਦਾ ਮੁਆਵਜ਼ਾ ਦੇਵੇਗੀ ਸਰਕਾਰ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਵੱਧਦੀ ਆਵਾਜਾਈ ਅਤੇ ਸ਼ੋਰ-ਸ਼ਰਾਬੇ ਕਾਰਨ ਕੈਨੇਡਾ ਦੇ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਇਲਾਕੇ 'ਚ ਰਹਿਣ ਵਾਲੇ ਕਿਊਬਿਕ ਵਾਸੀਆਂ ਨੂੰ ਇਥੇ ਸਰਕਾਰ ਵੱਲੋਂ 400,000 ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ 'ਤੇ ਸਲਾਹ-ਮਸ਼ਵਰਾ ਕਰ ਰਹੀ ਹੈ। ਇਹ ਸਭ ਕੁਝ 2017 'ਚ ਇਸ ਸਰਹੱਦ ਰਾਹੀਂ ਹਜ਼ਾਰਾਂ ਦੀ ਗਿਣਤੀ 'ਚ ਕੈਨੇਡਾ ਪਹੁੰਚੇ ਪ੍ਰਵਾਸੀਆਂ ਕਾਰਨ ਇਸ ਸਰਹੱਦੀ ਇਲਾਕੇ 'ਚ ਰਹਿਣ ਵਾਲੇ ਲੋਕਾਂ ਨੂੰ ਹੋਈ ਤੰਗੀ ਦੇ ਸਬੰਧ 'ਚ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਰਡਰ ਪੇਪਰ 'ਚ ਕਿਹਾ ਗਿਆ ਕਿ ਰੌਕਜ਼ਮ ਰੋਡ ਨੇੜੇ ਰਹਿਣ ਵਾਲੇ 45 ਘਰਾਂ 'ਚ 4,05,000 ਡਾਲਰ ਦੇਣੇ ਚਾਹੀਦੇ ਹਨ। 

ਇਸ ਰਕਮ ਦੀ ਵੰਡ ਸਰਹੱਦ ਦੇ ਨੇੜੇ ਸਥਿਤ ਘਰਾਂ ਦੇ ਹਿਸਾਬ ਨਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦਸਤਾਵੇਜ਼ 'ਚ ਆਖਿਆ ਗਿਆ ਹੈ ਕਿ 8 ਘਰਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ 25 ਹਜ਼ਾਰ ਡਾਲਰ ਦਿੱਤਾ ਜਾਵੇਗਾ, 15 ਘਰਾਂ ਨੂੰ 10 ਹਜ਼ਾਰ ਡਾਲਰ ਮੁਆਵਜ਼ਾ ਦਿੱਤਾ ਜਾਵੇਗਾ ਅਤੇ 22 ਘਰ, ਜਿਹੜੇ ਕਿ ਸਰਹੱਦ ਤੋਂ ਦੂਰ ਸਥਿਤ ਹਨ ਉਨ੍ਹਾਂ ਨੂੰ ਢਾਈ ਹਜ਼ਾਰ ਡਾਲਰ ਮੁਆਵਜ਼ਾ ਹਾਸਲ ਕਰਨ ਦੇ ਹੱਕਦਾਰ ਹੋਣਗੇ। ਸਰਕਾਰ ਵੱਲੋਂ ਅਦਾਇਗੀ ਲਈ 4,85,000 ਡਾਲਰ ਦੀ ਰਕਮ ਰੱਖੀ ਗਈ ਹੈ, ਜਿਸ 'ਚ ਕੌਂਟੀਜੈਂਸੀ ਫੰਡ ਵੀ ਸ਼ਾਮਲ ਹੈ। ਅਜਿਹਾ ਇਸ ਲਈ ਕਿ ਜੇ ਹੋਰ ਘਰ ਵੀ ਇਸ ਮੁਆਵਜ਼ੇ ਦੇ ਯੋਗ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। 2017 'ਚ ਗੈਰ ਕਾਨੂੰਨੀ ਤੌਰ 'ਤੇ ਕੈਨੇਡਾ ਪਹੁੰਚਣ ਵਾਲੇ ਕੁੱਲ ਪ੍ਰਵਾਸੀਆਂ 'ਚੋਂ 96 ਫੀਸਦੀ ਇਸ ਰਸਤੇ ਤੋਂ ਹੀ ਆਏ ਸਨ।

More News

NRI Post
..
NRI Post
..
NRI Post
..