ਲਾੜੇ ਵਲੋਂ ਦੋਸਤਾਂ ਨੂੰ ਬਰਾਤ ਨਾਲ ਨਾ ਲਿਜਾਣਾ ਪਿਆ ਮਹਿੰਗਾ, ਜੰਪ ਪੂਰਾ ਮਾਮਲਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਆਹਾਂ 'ਚ ਅਕਸਰ ਹੀ ਫੁੱਫੜ ਰੁਸਦੇ ਦੇਖਣ ਹੋਣ ਗਏ ਪਰ ਇੱਥੇ ਮਾਮਲਾ ਥੋੜ੍ਹਾ ਉਲਟ ਹੈ। ਦੱਸ ਦਈਏ ਕਿ ਹਰਿਦੁਆਰ ਵਿੱਚ ਹੋ ਰਹੇ ਇੱਕ ਵਿਆਹ 'ਚ ਲਾੜਾ ਆਪਣੇ ਦੋਸਤਾਂ ਤੋਂ ਬਿਨਾਂ ਹੀ ਬਰਾਤ ਲੈ ਕੇ ਚਲਾ ਗਿਆ। ਜਿਸ ਤੋਂ ਬਾਅਦ ਦੋਸਤਾਂ ਨੇ ਉਸ ਤੇ ਮਾਣਹਾਨੀ ਦਾ ਮਾਮਲਾ ਦਰਜ਼ ਕਰਵਾ ਦਿੱਤਾ ਤੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ । ਦੱਸਿਆ ਜਾ ਰਿਹਾ ਚੰਦਰਸ਼ੇਖਰ ਨਾਮ ਦੇ ਵਿਅਕਤੀ ਨੇ ਹਰਿਦੁਆਰ 'ਚ ਰਹਿਣ ਵਾਲੇ ਰਵੀ ਨਾਮ ਦੇ ਵਿਅਕਤੀ ਦੇ ਵਿਆਹ 'ਚ ਸ਼ਾਮਲ ਹੋਣਾ ਸੀ।

ਚੰਦਰਸ਼ੇਖਰ ਨਾਮ ਕਾਰਡ 'ਤੇ ਦੱਸੇ ਸਮੇ ਅਨੁਸਾਰ 6 ਵਜੇ ਉੱਥੇ ਪਹੁੰਚ ਗਿਆ, ਜਦੋ ਉਹ ਉੱਥੇ ਗਿਆ ਤਾਂ ਉਸ ਨੂੰ ਪਤਾ ਲਗਾ ਕਿ ਬਰਾਤ ਚੱਲੀ ਗਈ ਹੈ । ਜਿਸ ਤੋਂ ਬਾਅਦ ਉਸ ਦੇ ਸਾਰੇ ਦੋਸਤਾਂ ਨੂੰ ਗੁੱਸਾ ਆ ਗਿਆ ਤੇ ਸਾਰੇ ਦੋਸਤ ਵਾਪਸ ਚਲੇ ਗਏ ਪਰ ਲਾੜੇ ਦੇ ਦੋਸਤਾਂ ਨੇ ਉਸ 'ਤੇ ਮਾਣਹਾਨੀ ਦਾ ਮਾਮਲਾ ਦਰਜ਼ ਕਰਵਾ ਦਿੱਤਾ। ਜਦੋ ਲਾੜੇ ਦੇ ਦੋਸਤਾਂ ਨੇ ਲਾੜੇ ਨੂੰ ਫੋਨ ਕੀਤਾ ਤਾਂ ਉਸ ਨੇ ਆਪਣੀ ਗਲਤੀ ਨਹੀ ਮੰਨੀ ਸਗੋਂ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ । ਲਾੜੇ ਦੇ ਇਸ ਵਿਵਹਾਰ ਤੋਂ ਦੁੱਖੀ ਹੋ ਕੇ ਦੋਸਤ ਨੇ ਲਾੜੇ ਨੂੰ ਨੋਟਿਸ ਭੇਜ 3 ਦਿਨਾਂ ਅੰਦਰ ਮੁਆਫ਼ੀ ਮੰਗਣ ਤੇ 50 ਲੱਖ ਰੁਪਏ ਮੁਆਵਜੇ ਦੇਣ ਦੀ ਮੰਗ ਕੀਤੀ ਹੈ।