ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਪਲਾਟ ਵਿਚ ਸੁੱਟੀਆਂ

by

ਖੰਨਾ : ਖੰਨਾ ਦੇ ਬਸੰਤ ਨਗਰ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਰਾਤ ਢਾਈ ਵਜੇ ਲਾਸ਼ ਨੂੰ ਨੇੜੇ ਦੇ ਪਲਾਟ ਵਿਚ ਸੁੱਟ ਦਿੱਤਾ। ਮ੍ਰਿਤਕਾ ਦੀ ਪਛਾਣ ਰਵਿੰਦਰ ਕੌਰ ਦੇ ਰੂਪ 'ਚ ਹੋਈ ਹੈ ਜਦਕਿ ਪਤੀ ਗੁਰਦੀਪ ਸਿੰਘ ਬਿੰਨੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਦੀਪ ਅਤੇ ਰਵਿੰਦਰ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਰਵਿੰਦਰ ਮੰਡੀ ਗੋਬਿੰਦਗੜ੍ਹ ਦੇ ਪਿੰਡ ਲੋਹਰਮਜਰਾ ਤੋਂ ਹੈ। ਗੁਰਦੀਪ ਨੇ ਸ਼ਨਿਚਰਵਾਰ ਤੜਕੇ ਹੀ ਵਿਆਹ ਕਰਵਾਉਣ ਵਾਲੇ ਵਿਚੋਲੀਏ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੀ ਪਤਨੀ ਭੱਜ ਗਈ ਹੈ।

ਪਰਿਵਾਰ ਦੇ ਲੋਕ ਪਹੁੰਚੇ ਅਤੇ ਕੁਝ ਦੇਰ ਵਿਚ ਲਾਸ਼ ਨੇੜੇ ਦੇ ਇਕ ਖ਼ਾਲੀ ਪਲਾਟ 'ਚੋਂ ਲੱਭ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜ਼ਿਕਰੋਯਗ ਹੈ ਕਿ ਨੇੜੇ ਹੀ ਲੱਗੇ ਸੀਸੀਟੀਵੀ ਦੀ ਫੁਟੇਜ ਚੈੱਕ ਕਰਨ 'ਤੇ ਪਤਾ ਚੱਲਿਆ ਕਿ ਰਾਤ ਕਰੀਬ ਢਾਈ ਵਜੇ ਗੁਰਦੀਪ ਆਪਣੇ ਮੋਢੇ 'ਤੇ ਰਵਿੰਦਰ ਦੀ ਲਾਸ਼ ਚੁੱਕ ਕੇ ਘਰੋਂ ਬਾਹਰ ਨਿਕਲਿਆ ਅਤੇ ਨੇੜੇ ਦੇ ਪਲਾਟ ਵਿਚ ਸੁੱਟ ਆਇਆ। ਪੁਲਿਸ ਨੇ ਤੁਰੰਤ ਗੁਰਦੀਪ ਨੂੰ ਹਿਰਾਸਤ ਵਿਚ ਲਿਆ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

More News

NRI Post
..
NRI Post
..
NRI Post
..