ਪਿੰਡ ਸੈਦੋਵਾਲ ਦੇ 16ਵੇ ਕਬੱਡੀ ਕੱਪ ‘ਤੇ ਰਾਇਲ ਕਿੰਗ ਯੂਐਸਏ ਦੀ ਟੀਮ ਦਾ ਕਬਜ਼ਾ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਰਜ਼ਿ ਵਲੋ ਸਮੂਹ ਗ੍ਰਾਮ ਪੰਚਾਇਤ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਜੱਥੇਦਾਰ ਜਸਵੰਤ ਸਿੰਘ ਵੜੈੜ, ਸੇਵਾ ਸਿੰਘ ਵੜੈਚ, ਬਲਜੀਤ ਸਿੰਘ ਦੀ ਯਾਦ ਪਿੰਡ ਸੈਦੋਵਾਲ ਵਿਖੇ 16ਵਾਂ ਕਬੱਡੀ ਦਾ ਮਹਾਂਕੁੰਭ ਕਰਵਾਇਆ ਗਿਆ। ਕਬੱਡੀ ਕੱਪ ਦਾ ਉਦਘਾਟਨ ਸੰਤ ਬਾਬਾ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ  ਵਲੋ ਕੀਤਾ ਗਿਆ ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਨੂੰ ਨਿਰੋਗ ਅਤੇ ਤੰਦਰੁਸਤ ਰੱਖਦੀਆਂ ਹਨ। ਪ੍ਰਵਾਸੀ ਭਾਰਤੀ ਅਮਰੀਕ ਸਿੰਘ ਯੂਕੇ ਦੀ ਅਗਵਾਈ ਹੇਠ ਕਰਵਾਏ ਗਏ ਕਬੱਡੀ ਕੱਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੱਠ ਟੀਮਾਂ ਦੇ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ। 


ਕਲੱਬ ਆਗੂ ਸਤਕਰਨ ਸਿੰਘ ਖੋਸਾ ਨੇ ਦੱਸਿਆ ਕਿ  ਫਾਈਨਲ ਮੁਕਾਬਲਾ ਬਾਬਾ ਸੁਖਚੈਨਾ ਦਾਸ ਸਪੋਰਟਸ ਕਲੱਬ ਸ਼ਾਹਕੋਟ ਤੇ ਰਾਇਲ ਕਿੰਗ ਯੂਐਸਏ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਰਾਇਲ ਕਿੰਗ ਯੂਐਸਏ ਦੀ ਟੀਮ ਨੇ 38-34 ਅੰਕਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਜੇਤੂ ਟੀਮ ਨੂੰ ਦੋ ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਬੈਸਟ ਰੇਡਰ ਰਿੰਕੂ ਹਰਿਆਣਾ ਨੇ 13 ਸਫਲ ਰੇਡਾਂ ਪਾ ਕੇ ਅਲਟੋ ਕਾਰ ਜਿੱਤੀ ਅਤੇ ਰਿੰਕੂ ਨੇ ਸੈਮੀਫਾਈਨਲ ਮੈਚ ਵਿਚ ਵੀ ਮੋਟਰਸਾਈਕਲ ਜਿੱਤਿਆ। ਇੰਦਰਜੀਤ ਕਲਸੀਆ ਨੇ 12 ਕੋਸ਼ਿਸਾਂ ਵਿਚ ਚਾਰ ਜੱਫੇ ਲਗਾ ਕੇ ਬੈਸਟ ਜਾਫੀ ਦੇ ਰੂਪ ਵਿਚ ਅਲਟੋ ਕਾਰ ਦਿੱਤੀ। ਕਬੱਡੀ ਕੱਪ ਦੇ ਬੈਸਟ ਰੈਡਰ ਤੇ ਜਾਫੀ ਨੂੰ ਕੁਲਦੀਪ ਸਿੰਘ ਯੂਐਸਏ ਤੇ ਸੁੱਖੀ ਬੈਂਸ ਯੂਕੇ ਵਲੋ ਆਲਟੋ ਕਾਰਾਂ ਦਿੱਤੀਆਂ ਮੈਚ ਦੌਰਾਨ ਇੰਦਰਜੀਤ ਕਲਸੀਆ ਨੇ ਸੰਦੀਪ ਲੁਧੜ ਨੂੰ ਇਕ ਲੱਖ 61 ਹਜ਼ਾਰ ਦੇ ਦੋ ਜੱਫੇ ਲਗਾਏ, ਸੰਦੀਪ ਨੰਗਲ ਅੰਬੀਆਂ ਨੇ ਜੱਗੂ ਸੈਦੋਵਾਲ ਨੂੰ 75000 ਹਜ਼ਾਰ ਦਾ ਜੱਫਾ ਲਗਾਇਆ, ਸੁਲਤਾਨ ਸਮਸਪੁਰ ਨੇ 56000 ਰੁਪਏ ਦੀ ਰੇਡ ਪਾਈ। 


ਇਸ ਤੋਂ ਇਲਾਵਾ ਕਬੱਡੀ ਪਿੰਡ ਪੱਧਰ ਵਿਚ ਸੈਦੋਵਾਲ ਨੇ ਕਾਲਾ ਸੰਘਿਆਂ, ਕਬੱਡੀ 75 ਕਿਲੋ ਭਾਰ ਵਰਗ ਵਿਚ ਸੈਦੋਵਾਲ ਨੇ ਸ਼ਕਰਪੁਰ, ਕਬੱਡੀ 65 ਕਿਲੋ ਭਾਰ ਵਰਗ ਵਿਚ ਸੈਦੋਵਾਲ ਨੇ ਢਿੱਲਵਾਂ ਨੂੰ ਅਤੇ ਵਾਲੀਵਾਲ ਓਪਨ ਪਿੰਡ ਪੱਧਰ ਵਿਚ ਸੈਦੇਵਾਲ ਨੇ ਸੁਧਾਣਾ ਦੀ ਟੀਮ ਨੂੰ ਹਰਾ ਕੇ ਖਿਤਾਬੀ ਜਿੱਤਾਂ ਦਰਜ ਕੀਤੀਆਂ। ਇਸ ਮੌਕੇ 'ਤੇ ਅਮਰੀਕ ਸਿੰਘ ਮੀਕਾ ਯੂ.ਕੇ., ਕੁਲਦੀਪ ਸਿੰਘ ਯੂ.ਐਸ.ਏ., ਸੁੱਖੀ ਬੈਂਸ ਯੂ.ਕੇ., ਸੋਢੀ ਵੜੈਚ ਯੂ.ਕੇ., ਨਿੰਦਰ ਸਿੰਘ ਵੜੈਚ, ਸਾਬਕਾ ਸਰਪੰਚ ਮਲੂਕ ਸਿੰਘ, ਬਿੱਲੂ ਵੜੈਚ ਯੂ.ਕੇ., ਮਨਜੀਤ ਸਿੰਘ ਵੜੈਚ ਯੂ.ਕੇ., ਹਸ਼ਿਆਰਾ ਯੂ.ਕੇ., ਮੱਘਰ ਯੂ.ਕੇ., ਮੇਜਰ ਯੂ.ਕੇ., ਸਤਕਰਨਵੀਰ ਸਿੰਘ ਖੋਸਾ, ਬਿੰਦਰ ਸੈਦੋਵਾਲ, ਪਰਵਿੰਦਰ ਸਿੰਘ ਵੜੈਚ, ਰਘਬੀਰ ਸਿੰਘ, ਰਣਜੀਤ ਸਿੰਘ ਸਰਪੰਚ, ਸ਼ਾਮ ਸੁੰਦਰ, ਅਵਤਾਰ ਸਿੰਘ ਸੈਦੋਵਾਲ, ਸ਼ਾਹ ਹੁਸੈਨ, ਕੁਲਦੀਪ ਸਿੰਘ ਸੰਘਾ, ਰਣਜੀਤ ਸਿੰਘ, ਸ਼ਲਿੰਦਰ ਸਿੰਘ ਸੋਨੀ, ਕੁਲਵਿੰਦਰ ਸਿੰਘ ਕਿੰਦਾ, ਪਰਮਜੀਤ ਪੰਛੀ, ਬਲਕਾਰ ਸਿੰਘ ਘੁੱਗ, ਮੁਖ਼ਤਿਆਰ ਸਿੰਘ, ਜੱਥੇਦਾਰ ਕੁਲਵੰਤ ਸਿੰਘ, ਚਰਨਜੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।