ਖਾਦ ਦੀ ਕਿਲਤ ਹੁਣ ਹੋਵੇਗੀ ਪੂਰੀ , ਮਾਲ ਗੱਡੀਆਂ ਰਾਹੀਂ ਖਾਦ ਆਉਣੀ ਹੋਈ ਸ਼ੁਰੂ

by simranofficial

ਪੰਜਾਬ ( ਐਨ .ਆਰ. ਆਈ. ਮੀਡਿਆ ):- ਰੇਲ ਆਵਾਜਾਈ ਬੰਦ ਹੋਣ ਕਾਰਨ ਪੰਜਾਬ ਵਿਚ ਖਾਦ ਦੀ ਕਾਫੀ ਕਿਲਤ ਆ ਰਹੀ ਜਿਸ ਨਾਲ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੇਕਿਨ ਕਿਸਾਨਾਂ ਵਲੋਂ ਹੁਣ 15 ਦਿਨਾਂ ਲਈ ਰੇਲਵੇ ਵਿਭਾਗ ਨੂੰ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿਤੀ ਗਈ ਹੈ ਜਿਸਤੋਂ ਬਾਅਦ ਅੱਜ ਗੁਰਦਾਸਪੁਰ ਦੇ ਵਿੱਚ ਮਾਲ ਗੱਡੀਆ ਰਾਹੀਂ ਖਾਦ ਆਉਣੀ ਸ਼ੁਰੂ ਹੋ ਚੁਕੀ ਹੈ, ਅੱਜ ਗੁਰਦਾਸਪੁਰ ਵਿੱਚ ਡਾਇਆ ਅਤੇ ਯੂਰੀਆ ਖਾਦ ਪਹੁੰਚ ਚੁੱਕੀ ਹੈ ਜੋ ਕੋਪ੍ਰੇਟਿਵ ਸੁਸਾਇਟੀਆਂ ਰਹੀ ਕਿਸਾਨਾਂ ਨੂੰ ਮਿਲੇਗੀ ਇਸ ਲਈ ਕਿਸਾਨਾਂ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕਫੈਡ ਵਿਭਾਗ ਦੇ ਖਾਦ ਸਪਲਾਈ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਟ੍ਰੇਨਾਂ ਚੱਲਣ ਨਾਲ ਅੱਜ ਗੁਰਦਾਸਪੁਰ ਵਿਚ ਖਾਦ ਦਾ ਸਟਾਕ ਪਹੁੰਚਿਆ ਹੈ ਜਿਸ ਵਿੱਚ ਡਾਇਆ ਅਤੇ ਯੂਰੀਆਂ ਖਾਦ ਪਹੁੰਚੀ ਹੈ ਉਹਨਾਂ ਦੱਸਿਆ ਕਿ 700 ਟਨ ਦੇ ਖਰੀਬ ਯੂਰੀਆ ਖਾਦ ਉਹਨਾਂ ਕੋਲ ਪਹੁੰਚ ਚੁੱਕੀ ਹੈ ਜੋ ਕੋਪ੍ਰੇਟਿਵ ਸੁਸਾਇਟੀਆਂ ਵਿਚ ਭੇਜੀ ਜਾਵੇਗੀ ਅਤੇ ਜਿਥੋਂ ਕਿਸਾਨਾਂ ਨੂੰ ਦਿਤੀ ਜਾਵੇਗੀ ਉਹਨਾਂ ਦੱਸਿਆ ਕਿ ਇਹ ਸਪਲਾਈ ਸ਼ੁਰੂ ਹੋ ਚੁਕੀ ਹੈ ਅਗੇ ਇਹ ਸਪਲਾਈ ਜਾਰੀ ਰਹੇਗੀ ਇਸ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦੀ ਖਾਦ ਖ਼ਰੀਦਣ ਦੀ ਲੋੜ ਨਹੀਂ ਹੈ ਅਤੇ ਨਾਂ ਹੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਲ ਖਾਦ ਦਾ ਰੈਕ ਆ ਰਿਹਾ ਹੈ