ਛੋਟੇ ਬੱਚੇ ਨੇ 35 ਲੱਖ ਦੀ ਲੁੱਟ ਨੂੰ ਦਿੱਤਾ ਅੰਜਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ 12 ਸਾਲ ਦੇ ਬੱਚੇ ਨੇ 35 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਸਟੇਟ ਬੈਂਕ ਆਫ ਇੰਡੀਆ ਵਿੱਚ 35 ਲੱਖ ਦੀ ਲੱਖ ਦੀ ਵਾਰਦਾਤ ਵਾਪਰੀ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ATM ਵਿੱਚ ਪਾਉਣ ਵਾਸਤੇ ਮੈਨੇਜਰ ਨੇ 35 ਲੱਖ ਰੁਪਏ ਬੈਂਗ ਵਿੱਚ ਪੈਸੇ ਰੱਖੋ ਹੋਏ ਹਨ। ਇਸ ਦੌਰਾਨ ਬੱਚਾ ਬੈਗ ਲੈ ਕੇ ਫਰਾਰ ਹੋ ਗਿਆ।

ਜ਼ਿਕਰਯੋਗ ਹੈ ਕਿ ਸਟੇਟ ਬੈਂਕ ਆਫ ਇੰਡੀਆ ਵਿਖੇ ਪੁਲਿਸ ਦੀ ਸਖਤ ਪਹਿਰੇ ਵਿੱਚ ਵੀ ਇਕ ਬੱਚਾ 35 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਹੈ ਜਦੋ ਬੈਂਕ ਦੇ ਮੁਲਾਜ਼ਮ ATM ਵਿੱਚ ਪੈਸੇ ਪਾਉਣ ਲਈ ਆਏ ਤਾਂ ਉਥੇ ਪਹਿਲਾ ਤੋਂ ਹੀ ਖੜਾ ਬੱਚਾ ਪੈਸਿਆਂ ਦਾ ਬੈਗ ਲੈ ਕੇ ਫਰਾਰ ਹੋ ਗਿਆ ਹੈ। ਮੌਕੇ ਤੇ ਇਸ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵਲੋਂ ਇਸ ਘਟਨਾ ਦੀ ਜਾਚ ਸ਼ੁਰੂ ਕਰ ਦਿੱਤੀ ਗਈ ਹੈ।