ਇਸਲਾਮਾਬਾਦ (ਐਨ .ਆਰ .ਆਈ ਮੀਡਿਆ) : ਸੰਯੁਕਤ ਅਰਬ ਅਮੀਰਾਤ (UAE) ਨੇ ਪਾਕਿਸਤਾਨ ਤੇ 11 ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਨਵੇਂ ਵੀਜ਼ਾ ਜਾਰੀ ਕਰਨ ਉੱਤੇ ਅਸਥਾਈ ਰੋਕ ਲਾ ਦਿੱਤੀ ਹੈ।UAE ਦੇ ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫ਼ੈਸਲਾ ਦੇਸ਼ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ। ਯੂਏਈ ਸਰਕਾਰ ਨੇ ਪਾਕਿਸਤਾਨ ਤੋਂ ਇਲਾਵਾ ਤੁਰਕੀ, ਈਰਾਨ, ਯਮਨ, ਸੀਰੀਆ, ਇਰਾਕ, ਸੋਮਾਲੀਆ, ਲਿਬੀਆ, ਕੀਨੀਆ ਤੇ ਅਫ਼ਗ਼ਾਨਿਸਤਾਨ ਦੇ ਹੋਰ ਲੋਕਾਂ ਲਈ ਯਾਤਰਾ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਹੈ।ਐਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ 12 ਦੇਸ਼ਾਂ ਵਿੱਚ ਭਾਰਤ ਸ਼ਾਮਲ ਨਹੀਂ।ਇਸ ਤੋਂ ਪਹਿਲਾਂ ਜੂਨ ’ਚ UAE ਨੇ ਪਾਕਿਸਤਾਨ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਯਾਤਰੀ ਸੇਵਾਵਾਂ ਅਸਥਾਈ ਤੌਰ ਉੱਤੇ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ।


