ਮੁੰਬਈ (ਵਿਕਰਮ ਸਹਿਜਪਾਲ) : 'Big Boss Season 13' ਨੂੰ ਲੈ ਕੇ ਮੇਕਰਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਸ਼ੋਅ ਦੇ ਮੁਕਾਬਲੇਬਾਜ਼ਾਂ ਦੇ ਨਾਮ ਤੋਂ ਲੈ ਕੇ ਲੋਕੇਸ਼ਨ, ਥੀਮ ਨਾਲ ਜੁੜੀ ਹਰ ਨਵੀਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀ ਹੈ। ਇਹ ਤਾਂ ਪਹਿਲਾਂ ਹੀ ਕੰਨਫਰਮ ਹੋ ਗਿਆ ਹੈ ਕਿ ਸੀਜ਼ਨ 13 ਵੀ ਸਲਮਾਨ ਖਾਨ ਹੀ ਹੋਸਟ ਕਰਨਗੇ। ਲੋਕੇਸ਼ਨ ਦੇ ਲੋਨਾਵਲਾ ਤੋਂ ਮੁੰਬਈ ਦੇ ਫਿਲਮ ਸਿਟੀ 'ਚ ਸ਼ਿਫਟ ਕਰਨ ਦੀ ਚਰਚਾ ਹੈ। ਇਸ 'ਚ ਸ਼ੋਅ ਦੇ ਕਾਂਸੈਪਟ ਯਾਨੀ ਥੀਮ ਨੂੰ ਲੈ ਕੇ ਵੀ ਵੱਡੀ ਖਬਰ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਸ ਮੁਤਾਬਕ, 'ਬਿੱਗ ਬੌਸ 13' ਦੀ ਥੀਮ ਨੂੰ ਲੈ ਕੇ ਖਬਰ ਹੈ ਕਿ ਥੀਮ ਹਾਰਰ ਹੋ ਸਕਦਾ ਹੈ ਪਰ ਹੁਣ ਹਾਰਰ ਥੀਮ ਨੂੰ ਲੈ ਕੇ ਗੱਲ ਫਾਈਨਲ ਨਹੀਂ ਹੋ ਪਾਈ ਹੈ। ਸੀਜ਼ਨ 12 ਦੀ ਥੀਮ ਅਨੋਖੀ ਜੋੜੀ ਸੀ। ਜੇਕਰ ਮੇਕਰਸ ਹਾਰਰ ਥੀਮ 'ਤੇ 'ਬਿੱਗ ਬੌਸ' ਦਾ ਕਾਂਸੈਪਟ ਤੈਅ ਕਰਦੇ ਹਨ ਤਾਂ ਇਹ ਸਹੀ 'ਚ ਯੂਨੀਕ ਹੋਵੇਗਾ। ਇਸ ਤੋਂ ਪਹਿਲਾਂ ਕਿਸੇ ਰਿਐਲਿਟੀ ਸ਼ੋਅ 'ਚ ਅਜਿਹਾ ਕਾਂਸੈਪਟ ਦੇਖਣ ਨੂੰ ਨਹੀਂ ਮਿਲਿਆ ਹੈ।



