ਟੀਮ ਇੰਡੀਆ ਦਾ ਸੀਰੀਜ਼ ‘ਚ ਬਣੇ ਰਹਿਣ ਵਾਸਤੇ ਅੱਜ ਅਹਿਮ ਮੁਕਾਬਲਾ

by vikramsehajpal

ਅਹਿਮਦਾਬਾਦ,(ਦੇਵ ਇੰਦਰਜੀਤ) :ਭਾਰਤੀ ਟੀਮ ਨੇ ਵੀਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇੰਗਲੈਂਡ ਖ਼ਿਲਾਫ਼ ਸੀਰੀਜ਼ ਦਾ ਚੌਥਾ ਟੀ-20 ਖੇਡਣਾ ਹੈ। ਤਿੰਨ ਵਿਚੋਂ ਦੋ ਮੈਚ ਹਾਰ ਚੁੱਕੀ ਭਾਰਤੀ ਟੀਮ ਜੇ ਇਹ ਮੈਚ ਹਾਰ ਜਾਂਦੀ ਹੈ ਤਾਂ ਸੀਰੀਜ਼ ਵੀ ਗੁਆ ਦੇਵੇਗੀ। ਇਸ ਸਾਲ ਭਾਰਤ ਵਿਚ ਹੀ ਟੀ-20 ਵਿਸ਼ਵ ਕੱਪ ਹੋਣਾ ਹੈ ਤੇ ਇਸ ਕਾਰਨ ਇਹ ਟੀਮ ਇੰਡੀਆ ਲਈ ਵੱਡਾ ਝਟਕਾ ਹੋਵੇਗਾ।

ਅੱਜ ਦੇ ਮੁਕਾਬਲੇ ਦੀ ਟੀਮ ਘੋਸ਼ਣਾ

ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਯੁਜਵਿੰਦਰ ਸਿੰਘ ਚਹਿਲ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਦੀਪਕ ਚਾਹਰ, ਰਾਹੁਲ ਤੇਵਤੀਆ ਤੇ ਇਸ਼ਾਨ ਕਿਸ਼ਨ।

ਇੰਗਲੈਂਡ : ਇਆਨ ਮਾਰਗਨ (ਕਪਤਾਨ), ਜੋਸ ਬਟਲਰ, ਜੇਸਨ ਰਾਏ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਬੇਨ ਸਟੋਕਸ, ਮੋਇਨ ਅਲੀ, ਆਦਿਲ ਰਾਸ਼ਿਦ, ਰੀਸ ਟਾਪਲੇ, ਕ੍ਰਿਸ ਜਾਰਡਨ, ਮਾਰਕ ਵੁਡ, ਸੈਮ ਕੁਰਨ, ਟਾਮ ਕੁਰਨ, ਸੈਮ ਬਿਲਿੰਗਜ਼, ਜਾਨੀ ਬੇਰਸਟੋ ਤੇ ਜੋਫਰਾ ਆਰਚਰ।

More News

NRI Post
..
NRI Post
..
NRI Post
..