ਤੋਮਰ ਤੇ ਮਾਂਡਵੀਆ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਸਮੀਖਿਆ ਮੀਟਿੰਗ

by jaskamal

ਨਿਊਜ਼ ਡੈਸਕ : ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਕੇਂਦਰੀ ਰਸਾਇਣ ਤੇ ਖਾਦ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਖਾਦਾਂ ਦੀ ਸਥਿਤੀ ਬਾਰੇ ਇਕ ਸਮੀਖਿਆ ਮੀਟਿੰਗ ਦੀ ਸਾਂਝੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਸੀਜ਼ਨ-2022 (1 ਅਪ੍ਰੈਲ ਤੋਂ 30 ਸਤੰਬਰ 2022 ਤੱਕ) ਲਈ ਫਾਸਫੇਟਿਕ ਤੇ ਪੋਟਾਸਿਕ (ਪੀ ਐਂਡ ਕੇ) ਖਾਦਾਂ ਲਈ ਪੌਸ਼ਟਿਕ ਆਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਮੌਕੇ 'ਤੇ ਬੋਲਦਿਆਂ ਡਾ. ਮਨਸੁਖ ਮਾਂਡਵੀਆ ਨੇ ਕਿਹਾ, "ਯੂਰੀਆ, ਡੀਏਪੀ ਤੇ ਐੱਨਪੀਕੇ ਤੇ ਹੋਰ ਖਾਦਾਂ ਦੀ ਸਪਲਾਈ ਦੀ ਆਪੂਰਤੀ 'ਚ ਸਰਕਾਰ ਦੇ ਸਰਗਰਮ ਕਦਮਾਂ ਦੇ ਨਾਲ ਵਰਤਮਾਨ 'ਚ ਸਾਡੇ ਕੋਲ ਇਸ ਸਾਉਣੀ ਦੇ ਸੀਜ਼ਨ ਲਈ ਮੰਗ ਨਾਲੋਂ ਖਾਦਾਂ ਦੀ ਸਪਲਾਈ ਲਈ ਵੱਧ ਸਟਾਕ ਹੈ।" ਉਨ੍ਹਾਂ ਸੂਬਿਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਕਿਸਾਨਾਂ ਨੂੰ ਉਪਲਬਧਤਾ ਸਬੰਧੀ ਢੁੱਕਵੀਂ ਤੇ ਸਹੀ ਜਾਣਕਾਰੀ ਪ੍ਰਦਾਨ ਕਰਦੇ ਰਹਿਣ ਅਤੇ ਖਾਦ ਸਟਾਕ ਨਾਲ ਸਬੰਧਿਤ ਕਿਸੇ ਵੀ ਘਬਰਾਹਟ ਦੀ ਸਥਿਤੀ ਜਾਂ ਗਲਤ ਜਾਣਕਾਰੀ ਪੈਦਾ ਨਾ ਕਰਨ।