ਵਿਨੀਪੈਗ ਵਿੱਚ ਚੋਣਾਂ ਨੂੰ ਲੈ ਹੋਇਆ ਸਰਵੇ – ਇਹ ਪਾਰਟੀ ਬਣੇਗੀ ਕਿੰਗ

by

ਮੈਨੀਟੋਬਾ , 29 ਜੂਨ ( NRI MEDIA )

ਕੈਨੇਡਾ ਦੇ ਸੂਬੇ ਵਿਨੀਪੈਗ ਵਿਚ ਪ੍ਰੋਵਿੰਸ਼ੀਅਲ ਚੋਣਾਂ ਨੂੰ ਹੁਣ ਬਹੁਤ ਹੀ ਘਟ ਸਮਾਂ ਰਹਿ ਗਿਆ ਹੈ , ਚੋਂਣਾ ਤੋਂ 3 ਮਹੀਨਾ ਪਹਿਲਾ ਸਭ ਤੋਂ ਵੱਧ ਖੁਸ਼ ਪ੍ਰੋਗਰੈਸਿਵ ਕੰਜਰਵੇਟਿਵ ਹਨ ਕਿਉਕਿ ਉਹਨਾਂ ਨੂੰ ਸਭ ਤੋਂ ਵੱਧ ਸਮਰਥਨ ਮਿਲਿਆ ਹੈ , ਪ੍ਰੀਮੀਅਰ ਬ੍ਰਾਇਨ ਪਾਲਿਸ੍ਟਰ ਨੇ ਹਾਲ ਹੀ ਵਿਚ ਘੋਸ਼ਣਾ ਕੀਤੀ ਹੈ ਕਿ 6 ਅਕਤੂਬਰ 2020 ਨੂੰ ਹੁਣ ਵਾਲੀਆਂ ਸੂਬੇ ਦੀਆਂ ਆਮ ਚੋਣਾਂ ਹੁਣ 10 ਸਤੰਬਰ 2019 ਨੂੰ ਹੋਣਗੇ |


ਇਸ ਤੋਂ ਬਾਅਦ ਕਈ ਚੋਣ ਸਰਵੇ ਵੀ ਸਾਹਮਣੇ ਆਏ ਹਨ , ਜੂਨ ਦੀ ਸ਼ੁਰੂਆਤ ਵਿਚ ਹੋਏ ਇਕ ਪ੍ਰੋਬੇ ਰੀਸਰਚ ਪੋਲ ਦੇ ਅਨੁਸਾਰ ਲੋਕ ਸਭ ਤੋਂ ਜ਼ਿਆਦਾ ਲੋਕ ਕੰਜਰਵੇਟਿਵ ਦੇ ਪੱਖ ਵਿਚ ਹਨ , ਸਰਵੇਖਣ ਦੇ ਅਨੁਸਾਰ 42% ਲੋਕ ਟੋਰੀ ਦੀ ਸਰਕਾਰ ਚਾਹੁੰਦੇ ਹਨ ਅਤੇ ਇਸਤੋਂ ਬਾਅਦ 26% ਲੋਕ ਐਨ. ਡੀ. ਪੀ. ਸਰਕਾਰ ਲਿਆਉਣਾ ਚਾਹੁੰਦੇ ਹਨ , ਉਥੇ ਹੀ ਸਿਰਫ 16% ਅਤੇ 14% ਲੋਕ ਹੀ ਲਿਬਰਲ ਪਾਰਟੀ ਅਤੇ ਗ੍ਰੀਨ ਪਾਰਟੀ ਦੇ ਹੱਕ ਵਿਚ ਹਨ , ਇਸ ਤੋਂ ਅਲਾਵਾ 2% ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹੋਰ ਪਾਰਟੀ ਨੂੰ ਵੋਟ ਪਾਉਣਗੇ, ਜਦਕਿ ਸਿਰਫ 1% ਲੋਕ ਹੀ ਮੈਨੀਟੋਬਾ ਪਾਰਟੀ ਦੇ ਹੱਕ ਵਿਚ ਹਨ।

ਦੂਜੇ ਹੀ ਪਾਸੇ 15% ਲੋਕ ਅਜਿਹੇ ਵੀ ਹਨ ਜੋ ਕਿ ਹਾਲੇ ਤਕ ਨਿਸ਼ਚਿਤ ਨਹੀਂ ਕਰ ਸਕੇ ਹਨ ਕਿ ਉਹ ਕਿਸਨੂੰ ਵੋਟ ਪਾਉਣਗੇ ਅਤੇ ਕਿਸਨੂੰ ਨਹੀਂ , ਇਸ ਤੋਂ ਇਲਾਵਾ ਇਕ ਹੋਰ 1000 ਕੁ ਲੋਕਾਂ ਦਾ ਸਰਵੇਖਣ ਇੰਟਰਵਿਊ 4 ਜੂਨ ਤੋਂ ਲੈ ਕੇ 17 ਜੂਨ ਤਕ ਫੋਨ ਰਾਹੀਂ ਹੋਇਆ ਹੈ , ਜਿਸ ਵਿੱਚ ਵੀ ਕੰਜਰਵੇਟਿਵ ਦੇ ਹੱਕ ਵਿੱਚ ਲੋਕ ਨਜ਼ਰ ਆ ਰਹੇ ਹਨ |

More News

NRI Post
..
NRI Post
..
NRI Post
..