ਟੋਰਾਂਟੋ ‘ਚ ਵਾਪਰੀ ਛੁਰੇਬਾਜ਼ੀ ਦੀ ਘਟਨਾ – ਇੱਕ ਵਿਅਕਤੀ ਗੰਭੀਰ ਜ਼ਖ਼ਮੀ

by vikramsehajpal

ਟੋਰਾਂਟੋ (NRI MEDIA) : ਟੋਰਾਂਟੋ 'ਚ ਅੱਜ (ਵੀਰਵਾਰ) ਸਵੇਰੇ ਛੁਰੇਬਾਜ਼ੀ ਦੀ ਘਟਨਾ ਵਾਪਰੀ, ਜਿਸ ਕਾਰਨ ਜ਼ਖ਼ਮੀ 40 ਸਾਲਾ ਵਿਅਕਤੀ ਜਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸ ਆਈਏ ਕਿ ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਸਵੇਰੇ 3:30 ਉੱਤੇ ਚਰਚ ਸਟਰੀਟ ਤੇ ਵੈਲਸਲੇ ਸਟਰੀਟ ਦੇ ਲਾਂਘੇ ਨੇੜੇ ਮਿਲਿਆ।

ਛੁਰੇਬਾਜ਼ੀ ਦੀ ਇਹ ਘਟਨਾ 519 ਕਮਿਊਨਿਟੀ ਸੈਂਟਰ ਨੇੜੇ ਪਾਰਕੈੱਟ ਵਿਖੇ ਵਾਪਰੀ ਤੇ ਸਬੰਧਤ ਵਿਅਕਤੀ ਭੱਜ ਕੇ ਸਟਰੀਟ ਵੱਲ ਗਿਆ ਤੇ ਉੱਥੇ ਡਿੱਗ ਗਿਆ| ਇਹ ਵੀ ਪਤਾ ਲੱਗਿਆ ਹੈ ਕਿ ਇਸ ਵਿਅਕਤੀ ਦੇ ਸਿਰ ਉੱਤੇ ਚਾਕੂ ਨਾਲ ਵਾਰ ਕੀਤੇ ਗਏ। ਰੈਜ਼ੀਡੈਂਟਸ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਉੱਚੀ ਬਹਿਸ ਸੁਣਾਈ ਦਿੱਤੀ।

ਪੁਲਿਸ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਉਸ ਵਿਅਕਤੀ ਉੱਤੇ ਕਿਸੇ ਇੱਕ ਵਿਅਕਤੀ ਨੇ ਤੇਜ਼ ਧਾਰ ਹਥਿਆਰ ਨਾਲ ਵਾਰ ਕੀਤਾ ਜਾਂ ਲੋਕਾਂ ਦੇ ਗਰੁੱਪ ਵੱਲੋਂ ਉਸ ਉੱਤੇ ਹਮਲਾ ਕੀਤਾ ਗਿਆ| ਜ਼ਖ਼ਮੀ ਵਿਅਕਤੀ ਦੇ ਬਚਣ ਦੀ ਸੰਭਾਵਨਾ ਹੈ।

More News

NRI Post
..
NRI Post
..
NRI Post
..