ਦਰਦਨਾਕ ਘਟਨਾ : ਆਰੀ ਨਾਲ ਨੌਜਵਾਨ ਦਾ ਵੱਢਿਆ ਗਲਾ ,ਲਾਸ਼ ਦੇ ਕੀਤੇ ਟੋਟੇ – ਟੋਟੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲਾਲਾਬਾਦ ਤੋਂ ਲੁਧਿਆਣਾ ਖ਼ਰੀਦਦਾਰੀ ਕਰਨ ਆਏ ਨੌਜਵਾਨ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ 'ਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਖ਼ੁਦ ਫ਼ਰਾਰ ਹੋ ਗਿਆ ਸੀ। 13 ਦਿਨਾਂ ਬਾਅਦ ਮ੍ਰਿਤਕ ਦੇ ਭਰਾ ਨੇ ਮੁਲਜ਼ਮ ਨੌਜਵਾਨ ਨੂੰ ਪਾਣੀਪਤ ਤੋਂ ਫੜ੍ਹ ਲਿਆ 'ਤੇ ਉਸ ਦੀ ਛਿੱਤਰ-ਪਰੇਡ ਕੀਤੀ ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਭਰਾ ਨੂੰ ਮਾਰ ਕੇ ਲਾਸ਼ ਟੋਟੋ-ਟੋਟੇ ਕਰ ਕੇ ਗੰਦੇ ਨਾਲੇ ਵਿਚ ਸੁੱਟ ਦਿੱਤੀ ਹੈ। ਹਾਲਾਂਕਿ ਮੁਲਜ਼ਮ ਵਾਰ-ਵਾਰ ਪੁਲਿਸ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਮੁਹੰਮਦ ਮਹਿਬੂਬ ਨੇ ਦੱਸਿਆ ਕਿ ਉਹ ਜਲਾਲਾਬਾਦ ਦਾ ਰਹਿਣ ਵਾਲਾ ਹੈ। ਉਸ ਦਾ ਛੋਟਾ ਭਰਾ ਇਸਲਾਮ (30), ਜੋ ਕਿ ਵਿਆਹਿਆ ਹੋਇਆ ਹੈ। ਉਸ ਦੇ ਦੋ ਬੱਚੇ ਹਨ। ਉਹ ਲੁਧਿਆਣਾ 'ਚ ਖ਼ਰੀਦਦਾਰੀ ਕਰਨ ਲਈ ਆਇਆ ਸੀ ਪਰ ਉਸ ਤੋਂ ਬਾਅਦ ਤੋਂ ਘਰ ਵਾਪਸ ਨਹੀਂ ਮੁੜਿਆ। ਜਦੋਂ ਉਹ ਲੁਧਿਆਣਾ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਟਿੱਬਾ ਦੇ ਇਲਾਕੇ ਗੁਰੂ ਨਾਨਕ ਨਗਰ ਦੀ ਗਲੀ ਨੰਬਰ-1 ਵਿਚ ਰਹਿਣ ਵਾਲੇ ਆਪਣੇ ਕਿਸੇ ਜਾਣਕਾਰ ਦੇ ਘਰ ਚਲਾ ਗਿਆ ਸੀ, ਜਿੱਥੋਂ ਉਹ ਸਵੇਰੇ ਨਿਕਲ ਗਿਆ ਸੀ, ਜਿਸ ਤੋਂ ਬਾਅਦ ਤੋਂ ਉਸ ਦਾ ਮੋਬਾਇਲ ਬੰਦ ਆ ਰਿਹਾ ਸੀ।

ਮੁਹੰਮਦ ਮਹਿਬੂਬ ਦਾ ਕਹਿਣਾ ਹੈ ਕਿ ਜਿਸ ਦੇ ਘਰ ਵਿਚ ਉਸ ਦਾ ਭਰਾ ਠਹਿਰਿਆ ਸੀ, ਉਸ ’ਤੇ ਉਨ੍ਹਾਂ ਨੂੰ ਸ਼ੱਕ ਹੋ ਗਿਆ ਸੀ, ਜੋ ਉਸੇ ਦਿਨ ਤੋਂ ਆਪਣਾ ਘਰ ਛੱਡ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮ ਪਾਣੀਪਤ 'ਚ ਹੈ। ਉਨ੍ਹਾਂ ਨੇ ਉਥੇ ਪੁੱਜ ਕੇ ਮੁਲਜ਼ਮ ਨੂੰ ਦਬੋਚ ਲਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ 25 ਹਜ਼ਾਰ ਰੁਪਏ ਖੋਹਣ ਲਈ ਉਸ ਦੇ ਭਰਾ ਦਾ ਕਤਲ ਕਰ ਦਿੱਤਾ। ਉਸ ਦੇ ਭਰਾ ਨੂੰ ਪਹਿਲਾਂ ਕੁੱਝ ਖੁਆ ਕੇ ਬੇਹੋਸ਼ ਕਰ ਦਿੱਤਾ ਸੀ। ਫਿਰ ਆਰੀ ਨਾਲ ਉਸ ਦਾ ਗਲਾ ਵੱਢ ਦਿੱਤਾ।